Amritsarcanada, usa ukChandigarhIndiaJalandharPoliticsPunjabReligious

ਕਿਸੇ ਨੁੰ ਕੋਈ ਸ਼ੰਕਾ ਨਾ ਹੋਵੇ ਤਾਂ ਜਵਾਬ ਦੇ ਰਹੇ ਹਾਂ:ਭਰਤੀ ਕਮੇਟੀ

ਕਿਸੇ ਨੁੰ ਕੋਈ ਸ਼ੰਕਾ ਨਾ ਹੋਵੇ ਤਾਂ ਜਵਾਬ ਦੇ ਰਹੇ ਹਾਂ: ਭਰਤੀ ਕਮੇਟੀ

ਜਵਾਬ ਦਿੱਤੇ ਬਿੰਨਾਂ ਵੀ ਸਰ ਸਕਦਾ ਸੀ।

ਪਰ ਕਿਸੇ ਨੁੰ ਕੋਈ ਸ਼ੰਕਾ ਖੜੀ ਨਾ ਹੋਵੇ ਇਸ ਲਈ ਜਵਾਬ ਦੇ ਰਹੇ ਹਾਂ।

 

 

ਝੂਠ ਬੋਲਣ ਦਾ ਇਲਜ਼ਾਮ ਲਾਉਣਾ ਕਿੰਨਾ ਸੌਖਾ ਹੈ।

ਫਿਰ ਦੁਹਰਾਉਂਦੇ ਹਾਂ ਕਿ 20 ਲੱਖ 14 ਹਜ਼ਾਰ ਭਰਤੀ ਸਲਿਪਾਂ ਜਾਰੀ ਹੋ ਚੁੱਕੀਆਂ ਹਨ।

ਕਹੋ ਤਾਂ ਸਾਬਿਤ ਵੀ ਕਰ ਦਿੰਦੇ ਹਾਂ ਪਰ ਇਕ ਸ਼ਰਤ ਹੈ ਕਿ 27000 ਡੈਲੀਗੇਟਾਂ ਦੀ ਲਿਸਟ ਵੀ ਉਸੇ ਸਮੇਂ ਦੇਣੀ ਪਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ ਬਣੀ ਭਰਤੀ ਕਮੇਟੀ ਬੜੀ ਹਲੀਮੀ ਨਾਲ ਆਪਣਾ ਕੰਮ ਕਰ ਰਹੀ ਹੈ ਇਸ ਲਈ ਝੂਠ ਬੋਲਣ ਦੀ ਕੋਈ ਜ਼ਰੂਰਤ ਨਹੀ ਹੈ।

 

!ਅਕਾਲ ਤੱਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ!

ਸਾਨੂੰ ਸਾਡੇ ਗੁਰੂ ਸਾਹਿਬ ਦੇ ਵਰਸਾਏ ਸਦੀਵੀ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਹਿਬਾਨ ਜੀ ਦੁਆਰਾ ਆਏ ਹੁਕਮਨਾਮਾ ਸਾਹਿਬ ਵਿਚ ਪੂਰਨ ਭਰੋਸਾ ਹੈ। ਕਿਉਂਕਿ ਇਹ ਵਾਕਿਆ ਹੀ ਅਸੰਭਵ ਕੰਮ ਸੀ, ਪਰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਸ ਵੱਡੇ ਕਾਰਜ ਨੂੰ ਵੀ ਗੁਰੂ ਸਾਹਿਬ ਹਰ ਇੰਨਸਾਨ ਵਿੱਚ ਆਪ ਵੱਸ ਕੇ ਆਪ ਕਰਵਾ ਰਹੇ ਹਨ।

 

ਬਾਕੀ ਵਕਤ ਦਿਓ ਹਰੇਕ ਹਲਕੇ ਵਿੱਚੋਂ ਕੌਣ ਕਾਪੀ ਭਰਕੇ ਸਰਕਲ ਡੈਲੀਗੇਟ ਬਣਿਆ ਸਭ ਕੁਝ ਨਸ਼ਰ ਕਰਾਂਗੇ।

 

ਸਾਰੇ ਪੰਜਾਬ ਵਿੱਚ ਹੀ ਭਰਤੀ ਚੱਲ ਰਹੀ ਹੈ ਬਹੁੱਤ ਸਾਰੇ ਹਲਕਿਆਂ ਵਿੱਚ ਬਹੁੱਤ ਤੇਜ਼ੀ ਨਾਲ ਚੱਲ ਰਹੀ ਹੈ ਤੇ ਜਿੱਥੇ ਬੂਥ ਕਮੇਟੀਆਂ ਬਣ ਰਹੀਆਂ ਹਨ ਉਹਨਾਂ ਹਲਕਿਆਂ ਵਿੱਚ ਥੋੜਾ ਟਾਈਮ ਲੱਗੇਗਾ।

 

ਵਾਹਿਗੁਰੂ ਜੀ ਸਾਨੂੰ ਸਭ ਨੂੰ ਸਮੱਤ ਬਖਸ਼ਣ॥

Back to top button