ਅੰਮ੍ਰਿਤਸਰ/ JS Patti
iਬਾਲਮੀਕ ਸਮਾਜ ਵਲੋਂ ਕਲ 12 ਅਗਸਤ ਨੂੰ ਪੰਜਾਬ ਬੰਦ ਦੀ ਦਿਤੀ ਕਾਲ ਨੂੰ ਵਾਪਸ ਲੈ ਲਿਆ ਗਿਆ ਹੈ ਭਗਵਾਨ ਵਾਲਮੀਕ ਤੀਰਥ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਨੇ 19 ਅਗਸਤ ਨੂੰ ਮੀਟਿੰਗ ਦਾ ਸਮਾਂ ਤੈਅ ਕਰ ਦਿੱਤਾ ਹੈ ਜਿਸ ਦੇ ਤਹਿਤ ਹੀ ਕੱਲ੍ਹ ਦੇ ਪੰਜਾਬ ਬੰਦ ਦੀ ਕਾਲ ਨੂੰ ਵਾਪਸ ਲੈ ਲਿਆ ਗਿਆ ਹੈ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ
12 ਅਗਸਤ ਨੂੰ ਭਾਰਤ ਬੰਦ ਦੀ ਕਾਲ ਬੇਬੁਨਿਆਦ, ਭਾਰਤ ਵਾਸੀਆ ਨੂੰ ਤੰਗ ਕਰਨ ਦੀ ਨਹੀਂ ਕੋਈ ਮੰਸਾ- ਮਹਾਂਰਿਸ਼ੀ ਵਾਲਮੀਕੀ ਆਸ਼ਰਮ
ਅੰਮ੍ਰਿਤਸਰ:- ਮਹਾਂਰਿਸ਼ੀ ਵਾਲਮੀਕੀ ਆਸ਼ਰਮ ਪਾਵਨ ਤੀਰਥ ‘ਚ ਅੱਜ ਮਹੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 21 ਦਸੰਬਰ ਨੂੰ ਹੋਣ ਵਾਲੇ ਪ੍ਰਬੰਧਕੀ ਢਾਂਚੇ ਬਾਰੇ ਅਹਿਮ ਮੀਟਿੰਗ ਵਿਚ ਰੂਪ ਰੇਖਾ ਤਿਆਰ ਕਰਨ ਦੀ ਗੱਲ ਦੇ ਨਾਲ ਹੋਰ ਵੀ ਅਹਿਮ ਫੈਸਲੇ ਲਏ ਗਏ ਹਨ। ਨਾਲ ਹੀ ਉਨ੍ਹਾਂ ਨੇ ਭਾਰਤ ਬੰਦ ਦੀ ਕਲ ਬਾਰੇ ਵੀ ਵੱਡੀ ਗੱਲ ਕਹੀ ਹੈ।
ਸੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਨਾਥ ਦੇ ਨਾਲ ਨਾਲ ਹੋਰ ਵੀ ਸੰਤ ਸਮਾਜ ਦੇ ਮੌਜੂਦਾ ਲੌਕਾ ਨੇ ਦਸਿਆ ਕਿ ਅੱਜ ਦੀ ਅਹਿਮ ਮੀਟਿੰਗ ਵਿਚ 21 ਦਸੰਬਰ ਨੂੰ ਪ੍ਰਬੰਧਕੀ ਢਾਂਚੇ ਦੀ ਤਿਆਰੀ ਸੰਬਧੀ ਇਕ ਵਿਚਾਰ ਵਟਾਂਦਰਾ ਕਰਨ ਲਈ ਇਕ ਅਹਿਮ ਮੀਟਿੰਗ ਰਖੀ ਗਈ ਹੈ ਜਿਸ ਵਿਚ ਪ੍ਰਬੰਧਕੀ ਢਾਂਚੇ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਲੌਕਾ ਵਲੋਂ 12 ਅਗਸਤ ਨੂੰ ਭਾਰਤ ਬੰਦ ਦੀ ਕਾਲ ਵਿਚ ਵਾਲਮੀਕੀ ਆਸ਼ਰਮ ਅਤੇ ਵਾਲਮੀਕੀ ਸਮਾਜ ਦੇ ਸਮਰਥਨ ਦੀ ਜੋ ਗੱਲ ਕਹੀ ਹੈ ਉਹ ਬੇਬੁਨਿਆਦ ਹੈ ਅਜਿਹਾ ਕੋਈ ਵੀ ਆਦੇਸ਼ ਅਸੀ ਨਹੀ ਦਿਤਾ