ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਅਣਮਿੱਥੇ ਸਮੇਂ ਲਈ ਤਿੰਨ ਵਿਦਿਆਰਥੀ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਜਿਨ੍ਹਾਂ ਵਿੱਚੋਂ ਕਿ ਇੱਕ ਵਿਦਿਆਰਥੀ ਦੀ ਸਿਹਤ ਥੋੜੀ ਖਰਾਬ ਵੀ ਹੋ ਗਈ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਜਿਹੜੀਆਂ ਸੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ।
ਕੈਨੇਡਾ ਪੁਲਿਸ ਵਲੋਂ ਜ਼ਬਰਦਸਤੀ ਵਸੂਲ ਦੇ ਦੋਸ਼ ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੀਸ ਘੱਟ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੀਸ ਬਹੁਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਜੋ ਰਾਖਵੇਂ ਕੋਟੇ ਸਨ, ਉਨ੍ਹਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਖਤਮ ਕਰ ਦਿੱਤਾ ਗਿਆ ਹੈ। ਕਿਹਾ ਕਿ ਇਸ ਸਾਲ ਜਿਹੜਾ 5% ਜਿਹੜਾ ਫੀਸ ਵਿੱਚ ਵਾਧਾ ਕੀਤਾ ਗਿਆ ਉਸਨੂੰ ਵਾਪਿਸ ਲਿਆ ਜਾਵੇ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ, ਇਹਦੇ ਵਿੱਚ ਦੋ ਅਹਿਮ ਮਸਲੇ ਸੀ ਇੱਕ ਤਾਂ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਸੀ ਕਿ ਰੂਰਲ ਏਰੀਆ ਨੂੰ ਜਿਹੜਾ 7% ਕੋਟਾ ਦਿੱਤਾ ਜਾਂਦਾ ਸੀ। ਉਸ ਦੇ ਨਾਲ ਹੀ 3% ਜਿਹੜਾ ਬਾਰਡਰ ਏਰੀਆ ਉਹਨੂੰ ਇਹ ਕੋਟਾ ਮਿਲਦਾ ਸੀ, ਜਿਹੜਾ 2% ਕੋਟਾ ਸੀ। ਜਿਹੜੇ 1984 ਦੇ ਵਿਕਟਮ ਜਿਹੜੇ ਪਰਿਵਾਰ ਸੀ, ਉਨ੍ਹਾਂ ਨਾਲ ਮਿਲਦਾ ਟੋਟਲ ਇੱਕ 12% ਕੋਟਾ ਸੀ। ਇਸ ਨੂੰ ਕਨਵਰਟ ਕਰਕੇ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਨੂੰ ਸਾਰਾ ਐਕਸ ਸਰਵਿਸ ਮੈਨ ਦੇ ਵਿੱਚ ਕਨਵਰਟ ਕਰ ਦਿੱਤਾ।