IndiaPunjabReligious

ਗੁਰਦੁਆਰਾ ਸਾਹਿਬ ਦੇ ਅੱਗੇ ਅੰਨ੍ਹੇਵਾਹ ਫਾਈਰਿੰਗ, 2 ਸਿੱਖ ਸੇਵਾਦਾਰਾਂ ਦੀ ਹੋਈ ਮੌਤ

Indiscriminate firing in front of Gurdwara Sahib, 2 Sikh worshippers killed

Indiscriminate firing in front of Gurdwara Sahib, 2 Sikh worshippers killed
ਇਟਲੀ ‘ਚ ਵੱਡੀ ਵਾਰਦਾਤ ਵਾਪਰੀ ਹੈ। ਗੁਰਦੁਆਰਾ ਸਾਹਿਬ ਮੂਹਰੇ ਅੰਨ੍ਹੇਵਾਹ ਫਾਈਰਿੰਗ ਹੋਣ ਦੀ ਖਬਰ ਹੈ ਤੇ ਇਸ ਦੌਰਾਨ 2 ਸਿੱਖ ਸੇਵਾਦਾਰਾਂ ਦੀ ਮੌਤ ਵੀ ਹੋਈ ਹੈ। ਗੁਰੂ ਘਰ ਵਿਚ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜਿਸ ਦਰਮਿਆਨ ਰਾਤ ਵੇਲੇ ਇਹ ਸਾਰਾ ਘਟਨਾਕ੍ਰਮ ਵਾਪਰਿਆ। ਇਟਲੀ ‘ਚ ਵੱਸਦੇ ਭਾਰਤੀ ਭਾਈਚਾਰੇ ‘ਚ ਮਾਤਮ ਦਾ ਮਾਹੌਲ ਹੈ। ਇਟਲੀ ਦੇ ਬੈਰਗਾਮੋ ਸ਼ਹਿਰ ਦੇ ਕੋਬੋ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਲਬਾਰਦੀਆ ਦੇ ਜ਼ਿਲ੍ਹਾ ਬੈਰਗਾਮੋ ਦੇ ਕੋਬੋ ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਵੇਸ਼ ਦੁਆਰ ਉਪਰ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਤੇ ਇਸ ਘਟਨਾ ਦਰਮਿਆਨ ਭਾਰਤੀ ਮੂਲ ਦੇ ਦੋ ਸਿੱਖ ਸੇਵਾਦਾਰਾਂ ਦੀ ਮੌਤ ਹੋ ਗਈ।

 

 

ਦੱਸ ਦੇਈਏ ਕਿ ਇਟਲੀ ਵਿਖੇ ਗੁਰਦੁਆਰਾ ਸਾਹਿਬ ਵਿਚ ਖਾਲਸਾ ਪੰਥ ਦੇ ਜਨਮਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਣਾ ਸੀ ਤੇ ਉਸ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ ਪਰ ਬੀਤੀ ਰਾਤ ਹੀ ਇਹ ਸਾਰੀ ਵਾਰਦਾਤ ਵਾਪਰੀ। ਬੀਤੀ ਰਾਤ ਜਦੋਂ ਸੰਗਤਾਂ ਗੁਰਦੁਆਰੇ ਵਿਖੇ ਨਤਮਸਤਕ ਹੋ ਕੇ ਵਾਪਸ ਘਰ ਪਰਤ ਰਹੀਆਂ ਸਨ ਤਾਂ ਇਸ ਦੌਰਾਨ ਹਮਲਾਵਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਰਜਿੰਦਰ ਸਿੰਘ ਰੰਮੀ ਤੇ ਗੁਰਮੀਤ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਜਖਮੀ ਹੋ ਜਾਂਦੇ ਹਨ ਤੇ ਇਲਾਜ ਲਈ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ

Back to top button