ਜਲੰਧਰ ‘ਚ ਠੱਗ ਟਰੈਵਲ ਏਜੰਟ ਨੇ ਜਾਅਲੀ ਵੀਜਾ ਲਗਾ ਕੇ ਹੜ੍ਹਪੇ ਲੱਖਾਂ ਰੁਪਏ, ਪੁਲਿਸ ਨੇ ਕੀਤਾ ਗ੍ਰਿਫਤਾਰ
ਜਲੰਧਰ ਦੇ ਇੱਕ ਠੱਗ ਟਰੈਵਲ ਏਜੰਟ ਵੱਲੋਂ ਇੱਕ ਵਿਅਕਤੀ ਦਾ ਨਕਲੀ ਵੀਜ਼ਾ ਲਗਾ ਕੇ 11 ਲੱਖ ਦੀ ਠੱਗੀ ਮਾਰੀ ਗਈ। ਜਦ ਕਿ ਉਸ ਵਿਅਕਤੀ ਦੀ ਫਾਈਲ ਤਕ ਵੀ ਨਹੀਂ ਅਪਲਾਈ ਕੀਤੀ ਗਈ ਲੇਕਿਨ ਉਸ ਨੂੰ ਇਹ ਕਹਿ ਦਿੱਤਾ ਗਿਆ ਕਿ ਤੇਰਾ ਵੀਜ਼ਾ ਆ ਗਿਆ ਹੈ। ਟਰੈਵਲ ਏਜੰਟ ਦਾ ਸ਼ਿਕਾਰ ਹੋਏ ਅਰਨੇਸ਼ ਨੇ ਦੱਸਿਆ ਕਿ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਵਰਲਡ ਵਾਈਡ ਵੀਜ਼ਾ ਦੇ ਮਾਲਕ ਮਨਵੀਰ ਸਿੰਘ ਬਾਸੀ ਬਾਬਾ ਦੀਪ ਸਿੰਘ ਨਗਰ ਜਲੰਧਰ ਵੱਲੋਂ ਉਸ ਦਾ ਜਾਅਲੀ ਵਿਜੈ ਲਗਾ ਕੇ 11 ਲੱਖ ਦੀ ਠੱਗੀ ਮਾਰੀ ਗਈ ਹੈ ,ਜਾਣਕਾਰੀ ਮੁਤਾਬਕ ਉਕਤ ਠੱਗ ਏਜੰਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ