Jalandhar

ਜਲੰਧਰ ਦਿਹਾਤੀ ਪੁਲਿਸ ਨੇ 44 ਭਗੌੜੇ ਕੀਤੇ ਗਿ੍ਫ਼ਤਾਰ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਭਗੌੜਿਆਂ ਨੂੰ ਫੜਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 44 ਭਗੌੜੇ ਨੂੰ ਫੜਨ ਸਫਲਤਾ ਹਾਸਲ ਕੀਤੀ ਹੈ

 ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਮਨੀ ਚੋਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਦਿਹਾਤੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੇ ਨਾਲ-ਨਾਲ ਚੋਣ ਜਾਬਤਾ ਲਾਗੂ ਹੁੰਦੇ ਸਾਰ ਹੀ ਜ਼ਿਲ੍ਹਾ ਅਤੇ ਥਾਣਾ ਪੱਧਰ ‘ਤੇ ਵੱਖ-ਵੱਖ ਟੀਮਾਂ ਬਣਾ ਕੇ ਪੀਓਜ਼ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 44 ਪੀਓਜ਼ ਨੂੰ ਗਿ੍ਫਤਾਰ ਕਰਨ ਤੋਂ ਇਲਾਵਾ 2 ਪੀਓਜ਼ ਨੂੰ ਲਿਸਟ ਵਿਚੋ ਖਾਰਜ ਕਰਵਾਇਆ ਗਿਆ। ਉਨਾਂ੍ਹ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਭਗੌੜੇ ਵੱਖ-ਵੱਖ ਮਾਮਲਿਆਂ ਵਿਚ ਲਿਪਤ ਸਨ। ਫੜੇ ਗਏ ਭਗੋੜਿਆਂ ਵਿਚੋਂ ਕਈ ਭਗੌੜੇ ਕਈ ਸਾਲਾਂ ਤੋਂ ਅਦਾਲਤ ਵੱਲੋਂ ਭਗੌੜੇ ਐਲਾਨੇ ਜਾ ਚੁੱਕੇ ਸਨ। ਉਨਾਂ੍ਹ ਦੱਸਿਆ ਕਿ ਛੋਟੇ ਜੁਰਮਾਂ ਨਾਲ ਸਬੰਧਤ ਪੀਓਜ਼ ਜੋ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਐਲਾਨੇ ਗਏ ਸਨ। ਪੰਜਾਬ ਪੁਲਿਸ ਦੇ ਨਿਯਮਾਂ ਤਹਿਤ ਪੀਓਜ਼ ਲਿਸਟ ‘ਚੋਂ ਖਾਰਜ ਕਰਵਾਉਣ ਲਈ ਜਾਬਤੇ ਅਨੁਸਾਰ ਤਜਵੀਜ਼ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਸੀ। ਉਨਾਂ੍ਹ ਦੱਸਿਆ ਕਿ ਭੇਜੀ ਤਜਵੀਜ਼ ਅਨੁਸਾਰ 57 ਪੀਓਜ਼ ਦੇ ਨਾਮ ਡਲੀਟ ਕਰਨ ਦੀ ਮੰਜੂਰੀ ਦਿੱਤੀ ਗਈ ਸੀ। ਉਨ੍ਹਾ ਦੱਸਿਆ ਕਿ ਪੀਓਜ਼ ਖਿਲਾਫ ਬਣਦੀ ਕਾਰਵਾਈ ਭਵਿੱਖ ਵਿਚ ਵੀ ਇਸੇ ਤਰਾਂ੍ਹ ਜਾਰੀ ਰਹੇਗੀ।

Related Articles

Leave a Reply

Your email address will not be published.

Back to top button