ਮੁੰਬਈ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਈਸਕ੍ਰੀਮ ‘ਚ ਕੱਟੀ ਹੋਈ ਉਂਗਲੀ ਨੂੰ ਦੇਖ ਕੇ ਔਰਤ ਚੀਕਣ ਲੱਗੀ ਅਤੇ ਬੇਹੋਸ਼ ਹੋ ਗਈ। ਇਹ ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ। ਮਹਿਲਾ ਨੇ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਸੀ, ਪਰ ਜਿਵੇਂ ਹੀ ਉਸਨੇ ਇਸਨੂੰ ਖਾਣਾ ਸ਼ੁਰੂ ਕੀਤਾ ਤਾਂ ਉਸਦੇ ਸਾਹਮਣੇ ਇੱਕ ਕੱਟੀ ਹੋਈ ਉਂਗਲੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਹ ਰੌਲਾ ਪਾਉਣ ਲੱਗੀ ਤੇ ਬੇਹੋਸ਼ ਹੋ ਗਈ।
ਪਰਿਵਾਰ ਵਾਲਿਆਂ ਨੇ ਔਰਤ ਨੂੰ ਸੰਭਾਲਿਆ ਅਤੇ ਉਹ ਮਲਾਡ ਥਾਣੇ ਪਹੁੰਚੇ। ਪੁਲੀਸ ਨੇ ਲਿਖਤੀ ਸ਼ਿਕਾਇਤ ਲੈ ਕੇ ਯੈਮੋ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਈਸਕ੍ਰੀਮ ਅਤੇ ਇਸ ਵਿੱਚ ਮਿਲੇ ਮਨੁੱਖੀ ਸਰੀਰ ਦੇ ਅੰਗਾਂ ਨੂੰ ਜਾਂਚ ਲਈ ਐਫਐਸਐਲ (ਫੋਰੈਂਸਿਕ) ਵਿਭਾਗ ਨੂੰ ਭੇਜਿਆ ਗਿਆ ਹੈ। ਮੁੰਬਈ ਮਲਾਡ ਪੁਲਿਸ ਨੇ ਧਾਰਾ 272, 273 ਅਤੇ 336 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।