JalandharPoliticsPunjab

ਦੋਆਬਾ ਮਿੰਨੀ ਬੱਸ ਅਪਰੇਟਰ ਐਸ਼ੋਸੀਏਸ਼ਨ ਤੇ ਸਮੂਹ ਬੱਸ ਆਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਭਰਵੀਂ ਹਮਾਇਤ ਦਾ ਐਲਾਨ, ਦੇਖੋ ਵੀਡੀਓ

ਦੋਆਬਾ ਮਿੰਨੀ ਬੱਸ ਅਪਰੇਟਰ ਐਸ਼ੋਸੀਏਸ਼ਨ ਤੇ ਸਮੂਹ ਬੱਸ ਆਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਭਰਵੀਂ ਹਮਾਇਤ ਦਾ ਐਲਾਨ
ਪੰਜਾਬ ਭਰ ਚ 11 ਤੋਂ 14 ਅਗਸਤ ਤਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ -ਜਰਨੈਲ ਸਿੰਘ ਗੜ੍ਹਦੀਵਾਲਾ
ਜਲੰਧਰ / ਐਸ ਐਸ ਚਾਹਲ
ਪੰਜਾਬ ਮੋਟਰ ਯੂਨੀਅਨ ਵਲੋੰ ਸੂਬੇ ਵਿਚ  9 ਅਗਸਤ 2022 ਨੂੰ ਚੱਕਾ ਜਾਮ ਦੇ ਕੀਤੇ ਐਲਾਨ ਦੀ ਹਮਾਇਤ ਸਬੰਧੀ ਰਣਨੀਤੀ ਉਲੀਕਣ ਅਤੇ ਆਪਣੇ ਮਸਲੇ ਵਿਚਾਰਨ ਲਈ ਅੱਜ ਮਿਤੀ 6 ਅਗਸਤ 2022 ਨੂੰ ਜਲੰਧਰ ਦੇ ਬੱਸ ਸਟੈਂਡ ਤੇ ਸਥਿਤ ਮਿੰਨੀ ਬੱਸ ਐਸ਼ੋਸੀਏਸ਼ਨ ਦੇ ਦਫ਼ਤਰ ਵਿਚ ਦੋਆਬਾ ਦੇ ਸਾਰੇ ਨਿੱਜੀ ਬੱਸ ਅਪਰੇਟਰਾ ਅਤੇ ਮਿੰਨੀ ਅਪਰੇਟਰਾਂ ਦੀ ਇਕੱਤਰਤਾ 
ਪੰਜਾਬ ਮੋਟਰ ਯੂਨੀਅਨ ਵਲੋ ਸੰਦੀਪ ਸ਼ਰਮਾ ਨੇ ਮੀਟਿੰਗ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਲ ਸਕੇਲ ਬੱਸ ਅਪਰੇਟਰ ਆਫ ਪੰਜਾਬ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਚੱਲ ਰਹੇ ਇਸ ਆਜ਼ਾਦੀ ਪੰਦੜਵਾੜੇ ਦੌਰਾਨ ਬੱਸ ਅਪਰੇਟਰਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਕਰਨ ਦੇ ਮਜਬੂਰੀ ਵੱਸ ਹੀ ਸੰਘਰਸ਼ ਦੀ ਰੂਪ ਰੇਖਾ ਉਲੀਕਣੀ ਪਈ।ਉਨ੍ਹਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਬੱਸ ਅਪਰੇਟਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਛੇਤੀ ਖ਼ੁਦ ਆਪ ਮੀਟਿੰਗ ਕਰਨ।

ਉਨ੍ਹਾਂ ਟਰਾਂਸਪੋਰਟ ਮਹਿਕਮੇ ਤੋਂ ਮੰਗ ਕਰਦਿਆਂ ਕਿਹਾ ਕਿ ਬੱਸ ਇੰਡਸਟਰੀ ਦੀਆਂ ਮੁੱਖ ਮੰਗਾਂ ਵਿਚ ਔਰਤਾਂ ਦੇ ਪੰਜਾਬ ਰੋਡਵੇਜ਼ ‘ਚ ਫਰੀ ਸਫਰ ਕਾਰਨ ਵਧੀਆ ਸਫ਼ਰ ਸਹੂਲਤਾਂ ਦੇਣ ਵਾਲੇ ਨਿੱਜੀ ਬੱਸ ਅਪਰੇਟਰਾਂ ਨੂੰ ਪੈ ਰਹੇ ਘਾਟੇ ਦਾ ਹੱਲ ਕੱਢਣ,ਮੋਟਰ ਵਹੀਕਲ ਟੈਕਸ ਇਕ ਰੁਪਿਆ ਪ੍ਰਤੀ ਕਿਲੋਮੀਟਰ ਕਰਨ, ਮੋਟਰ ਵਹੀਕਲ ਟੈਕਸ ਤੇ 10 ਪ੍ਰਤੀਸ਼ਤ ਸਰਚਾਰਜ ਖ਼ਤਮ ਕਰਨ,ਟੋਲ ਪਲਾਜ਼ਿਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਹਦਾਇਤਾਂ ਦੀ ਹੋ ਰਹੀ ਉਲੰਘਣਾ ਕਾਰਨ ਪੰਜਾਬ ਸਰਕਾਰ ਤੇ ਪ੍ਰਾਈਵੇਟਾਂ ਨੂੰ ਪੈ ਰਹੇ ਘਾਟੇ ਨੂੰ ਖਤਮ ਕਰਨ,
ਕਿਰਾਏ ਵਿੱਚ ਵਾਧਾ ਕਰਨ,ਪਹਿਲੀ ਸਟੇਜ ਦਾ ਕਿਰਾਇਆ ਵੀਹ ਰੁਪਏ ਨਿਸ਼ਚਿਤ ਕਰਨ,ਮੋਟਰ ਵਹੀਕਲ ਟੈਕਸ ਜਮ੍ਹਾਂ ਕਰਵਾਉਣ ਲਈ ਕੋਡ ਲਾਉਣ ਦੀ ਪ੍ਰਕਿਰਿਆ ਦਾ ਹਲ ਲੱਭਣ,ਦਿਨ ਵਿੱਚ ਸਿਰਫ਼ ਇੱਕ ਵਾਰੀ ਹੀ ਬੱਸ ਅੱਡਾ ਫੀਸ ਨਿਸ਼ਚਿਤ ਕਰਨਾ,ਟਾਈਮ ਟੇਬਲ ਮੋਟਰ ਪਾਲਿਸੀ ਦੇ ਮੁਤਾਬਕ ਬਣਾਉਣੇ ਅਤੇ ਰਹਿੰਦੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ।ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ 14 ਅਗਸਤ ਤਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ ਵੀ ਲਿਆ ਗਿਆ।

ਉਪਰੋਕਤ ਅਤੇ ਹੋਰ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਲਈ ਇਸ ਮੌਕੇ ਹਾਜ਼ਿਰ ਸਮੂਹ ਬੱਸ ਅਪਰੇਟਰਾਂ ਵੱਲੋਂ ਪੰਜਾਬ ਮੋਟਰ ਯੂਨੀਅਨ ਦੇ 9 ਅਗਸਤ ਨੂੰ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਉਲੀਕੀ ਗਈ।ਹਰਦੀਪ ਸਿੰਘ ਸਿੱਧੂ,ਮੰਗਤ ਸਿੰਘ ਮੰਗੀ ਪ੍ਰਧਾਨ ਮਿੰਨੀ ਬੱਸ ਨਕੋਦਰ, ਅਮਨ ਨਾਗਰਾ ਪ੍ਰਧਾਨ ਮਿੰਨੀ ਬੱਸ ਜਲੰਧਰ, ਪ੍ਰਦੀਪ ਕੁਮਾਰ ਗੁਰਾਇਆ, ਦਲਜਿੰਦਰ ਸਿੰਘ,ਤਰਨਜੀਤ ਸਿੰਘ ਗੋਲਡਨ ਟੈਂਪਲ, ਜੰਗ ਬਹਾਦਰ ਸਿੰਘ ਪ੍ਰਧਾਨ ਮਿੰਨੀ ਬੱਸ ਫਗਵਾੜਾ,
ਦਲਜਿੰਦਰ ਸਿੰਘ ਮੱਲੀ ਕਪੂਰਥਲਾ,ਮੋਹਿਤ ਛਾਬੜਾ,ਸੰਤੋਖ ਸਿੰਘ ਬਟਾਲਾ,ਅਮਰੀਕ ਸਿੰਘ ਮੀਕਾ ਆਦਿ ਅਪਰੇਟਰ ਵੀ ਹਾਜ਼ਰ ਸਨ।

 

 

 

Leave a Reply

Your email address will not be published.

Back to top button