Jalandhar

ਪਵਨ ਟੀਨੂੰ ਨੇ ਪਾਰਟੀ ਵਰਕਰਾਂ ਤੇ ਵੋਟਰਾਂ ਨਾਲ ਧੋਖਾ ਕਰਕੇ ਪਿੱਠ ‘ਚ ਛੁਰਾ ਮਾਰਿਆ, ਅਕਾਲੀ ਅਹੁਦੇਦਾਰਾਂ ਵਲੋਂ ਵਿਰੋਧ

Pawan Tinu stabbed the party in the back by cheating party workers and voters, opposition from Akali office bearers

ਪਵਨ ਟੀਨੂੰ ਨੇ ਪਾਰਟੀ ਵਰਕਰਾਂ ਤੇ ਵੋਟਰਾਂ ਨਾਲ ਧੋਖਾ ਕਰਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ, ਅਕਾਲੀ ਅਹੁਦੇਦਾਰਾਂ ਵਲੋਂ ਵਿਰੋਧ
ਸ਼੍ਰੋਮਣੀ ਅਕਾਲੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਵਨ ਟੀਨੂੰ ਨੇ ਆਪਣੇ ਨਿਜੀ ਹਿੱਤਾਂ ਲਈ ਆਦਮਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਨਾਲ ਧੋਖਾ ਕਰਦਿਆਂ ਪਿੱਠ ਵਿੱਚ ਛੁਰਾ ਮਾਰਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੀਏਸੀ ਮੈਂਬਰ ਗੁਰਦਿਆਲ ਸਿੰਘ ਨਿੱਝਰ,ਸਰਕਲ ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਕੁਲਵਿੰਦਰ ਸਿੰਘ ਟੋਨੀ,ਮੇਜਰ ਸਿੰਘ ਹਰੀਪੁਰ,ਲਖਬੀਰ ਸਿੰਘ ਜੌਹਲ,ਸੱਤਪਾਲ ਸਿੰਘ ਜੌਹਲ, ਲਖਵੀਰ ਹਜਾਰਾ, ਕੁਲਵਿੰਦਰ ਸਿੰਘ ਟੋਨੀ, ਧਰਮਪਾਲ ਲੇਸੜੀਵਾਲ, ਬਲਦੇਵ ਸਿੰਘ ਪੰਡੋਰੀ ਨਿੱਝਰਾਂ, ਨੇ ਦੱਸਿਆ ਕਿ ਹਲਕਾ ਇੰਚਾਰਜ ਪਵਨ ਟੀਨੂੰ ਆਦਮਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਅਸਤੀਫਾ ਦੇ ਕੇ ਜਿਸ ਪਾਰਟੀ ਦੀਆਂ ਅੱਜ ਤੱਕ ਨਿਖੇਦੀ ਕਰਨ ਵਾਲੇ ਬਿਆਨ ਦੇਣ ਵਾਲੇ ਪਵਨ ਟੀਨੂੰ ਅੱਜ ਆਪਣੇ ਨਿੱਜੀ ਹਿੱਤਾਂ ਅਤੇ ਰਾਜ ਭਾਗ ਭੋਗਣ ਦੀ ਲਾਲਸਾ ਨੂੰ ਅੱਗੇ ਰੱਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਹੀ ਸ਼ਾਮਿਲ ਹੋ ਗਏ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ 2010 ਵਿੱਚ ਪਾਰਟੀ ਵਿੱਚ ਆਉਂਦੀਆਂ ਹੀ ਐੱਸ.ਸੀ.ਕਮਿਸ਼ਨ ਤੇ ਭੂ ਵਿਕਾਸ ਦੀ ਚੇਅਰਮੈਨੀ ਦਿੱਤੀ ਅਤੇ 2012 ਵਿੱਚ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਅਤੇ ਹਲਕਾ ਆਦਮਪੁਰ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਅਤੇ ਅਕਾਲੀ ਦਲ ਸਰਕਾਰ ਬਣਨ ‘ਤੇ ਪਾਰਟੀ ਨੇ ਮੁੱਖ ਸੰਸਦੀ ਸਕੱਤਰ ਨਿਵਾਜਿਆ ਉਪਰੰਤ 2017 ਵਿੱਚ ਅਕਾਲੀ ਦਲ ਦੀ ਜੀ ਟਿਕਟ ਤੇ ਹੀ ਦੁਬਾਰਾ ਐਮ.ਐਲ.ਏ ਬਣਾਇਆ ਅਤੇ ਅੱਜ ਵੀ ਪਾਰਟੀ ਵਿੱਚ ਕੋਰ ਕਮੇਟੀ ਅਤੇ ਹੋਰ ਅਹੁਦਿਆਂ ਤੇ ਬਿਰਾਜਮਾਨ ਸਨ ਪਰ ਆਪਣੇ ਰਾਜ ਭਾਗ ਦੀ ਲਾਲਸਾ ਨੂੰ ਮੁੱਖ ਰੱਖ ਕੇ ਪਾਰਟੀ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਨਾਲ ਧੋਖਾ ਕਰਦਿਆਂ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ, ਟੀਨੂੰ ਨੇ ਆਪਣੇ ਕਿਰਦਾਰ ਮੁਤਾਬਕ ਪਹਿਲਾਂ ਬਸਪਾ ਪਾਰਟੀ ਨਾਲ ਵੀ ਇਹੋ ਜਿਹਾ ਵਤੀਰਾ ਕਰਦਿਆਂ ਨਿੱਜੀ ਹਿੱਤਾਂ ਦੀ ਪੂਰਤੀ ਕਰਦਾ ਰਿਹਾ ਹੈ

,ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਇਕਜੁੱਟਤਾ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜ੍ਹੀ ਹੈ ਤੇ ਕੋਈ ਵੀ ਅਹੁਦੇਦਾਰ ਇਨ੍ਹਾਂ ਦਾ ਸਾਥ ਨਹੀਂ ਦਵੇਗਾ, ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਇਸ ਵਾਰ ਦਬਾਓ ਦੀ ਰਾਜਨੀਤੀ ਵਿਰੁੱਧ ਦਲੇਰਾਨਾ ਰੁੱਖ ਸਾਹਮਣੇ ਲਿਆਂਦਾ ਹੈ ਉਸ ਦਾ ਵੀ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਪੂਰੀ ਮਜ਼ਬੂਤੀ ਨਾਲ ਅੱਗੇ ਆਵੇਗੀ ਅਤੇ ਮÏਕਾ ਪ੍ਰਸਤਾਂ ਤੋਂ ਪਾਰਟੀ ਨੂੰ ਛੁਟਕਾਰਾ ਮਿਲ ਜਾਵੇਗਾ, ਉਨ੍ਹਾਂ ਕਿਹਾ ਕਿ ਵਿਰੋਧੀ ਕਿਸੇ ਭਰਮ ਵਿੱਚ ਨਾਂ ਰਹਿਣ ਅਕਾਲੀ ਦਲ ਪੂਰੀ ਮਜ਼ਬੂਤੀ ਨਾਲ ਆਉਂਦੀਆਂ ਲੋਕਾਂ ਸਭਾ ਚੋਣਾਂ ਅੰਦਰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਕੰਮ ਕਰਦਿਆਂ ਉਸਦੀ ਜਿੱਤ ਨੂੰ ਯਕੀਨੀ ਬਣਾਉਣਗੇ. ਇਸ ਸਮੇ ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਟੋਨੀ, ਦਲਜੀਤ ਸਿੰਘ ਜੀਤਾ,ਕੁਲਦੀਪ ਸਿੰਘ ਖੁਰਦਪੁਰ, ਰਣਜੀਤ ਸਿੰਘ ਰਾਣਾ ਕੰਦੋਲਾ, ਹਰਵਿੰਦਰ ਸਿੰਘ ਭੂਈ , ਰਛਪਾਲ ਸਿੰਘ ਪਾਲਾ, ਸਿਮਰਜੀਤ ਸਿੰਘ, ਸਤਪਾਲ ਸਿੰਘ ਅਰਜਨਵਾਲ,ਤੀਰਥ ਰਾਮ, ਦੀਪਕ ਮੇਨਕਾ, ਵਿਸ਼ਾਲ ਲੇਸੜੀਵਾਲ,ਮਾਸਟਰ ਪਰਮਜੀਤ ਸਿੰਘ, ਦਲਜੀਤ ਸਿੰਘ ਭੱਟੀ,ਜਰਨੈਲ ਸਿੰਘ ਪੰਡੋਰੀ ਨਿੱਝਰਾਂ,ਜਗਜੀਤ ਸਿੰਘ ਭੱਟੀ, ਗੁਰਮੇਲ ਸਿੰਘ,ਪਰਮਜੀਤ ਸਿੰਘ, ਕੁਲਦੀਪ ਸਿੰਘ ਖੁਰਦਪੁਰ, ਕਰਮਜੀਤ ਸਿੰਘ ,ਦਲਜੀਤ ਸਿੰਘ ਮਹਿੰਮਦਪੁਰ, ਸਤਪਾਲ ਜੌਹਲ , ਲਖਬੀਰ ਸਿੰਘ ਸਰਪੰਚ ਜੌਹਲ, ਸ਼ਰਵਿੰਦਰ ਸਿੰਘ ਢੱਡਾ, ਅਮਰਜੀਤ ਸਿੰਘ ਅਰਜਨਵਾਲ, ਅਮਰਜੀਤ ਸਿੰਘ, ਫਤਿਹਪੁਰ, ਸੁੱਖੀ ਹਜਾਰਾ,ਭਿੰਦਾ ਹਰੀਪੁਰ, ਸਿਮਰਜੀਤ ਸਿੰਘ, ਰਾਣਾ ਕੰਦੋਲਾ, ਜਗਤਾਰ ਸਿੰਘ, ਜੈਕੀਰਤ ਸਿੰਘ ਹਜਾਰਾ, ਤੇਗਪ੍ਰੀਤ, ਰਵਿੰਦਰ ਸਿੰਘ, ਡਾ. ਤਰਸੇਮ ਬੈਂਸ, ਸਤਨਾਮ ਚੁਹੜਵਾਲੀ, ਬੌਬੀ ਚੂਹੜਵਾਲੀ ਅਤੇ ਹੋਰ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ

Back to top button