




ਪਿੰਡ ਸੰਘਵਾਲ ਚ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਚਾਹਲ ਦਾ ਮਨਾਇਆ ਗਿਆ 15ਵਾਂ ਵਿਸ਼ਾਲ ਜੋੜ ਮੇਲਾ
ਜਲੰਧਰ/ ਸ਼ਿੰਦਰਪਾਲ ਸਿੰਘ ਚਾਹਲ/ ਜਸਵਿੰਦਰ ਸਿੰਘ ਬੱਲ
ਜਲੰਧਰ ਦੇ ਨੇੜਲੇ ਪਿੰਡ ਸੰਘਵਾਲ ਵਿਖੇ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦਾ ਸਾਲਾਨਾ 15ਵਾਂ ਮਹਾਨ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ 13 ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ 

ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ ਗਿਆ ਇਸ ਸਮੇਂ ਸਮੂਹ ਪਿੰਡ ਸੰਘਵਾਲ ਦੀਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਬਡ਼ੀ ਸ਼ਰਧਾ ਨਾਲ ਲੰਗਰ ਲਗਵਾਏ ਗਏ.
ਇਸ ਮੌਕੇ ਬਾਬਾ ਸੁੂਰਤ ਸਿੰਘ ਸੋਹਲ ਖ਼ਾਲਸਾ ਅਤੇ ਪ੍ਰਬੰਧਕ ਸੱਜਣਾਂ ਵੱਲੋਂ ਵੱਲੋਂ ਵੱਖ ਵੱਖ ਸ਼ਖ਼ਸੀਅਤਾਂ ਅਤੇ ਪ੍ਰਬੰਧਕ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਰਾਮ ਜੋਗੀ ਪੀਰ ਚਾਹਲ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਅਤੇ ਸਮੂਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ