ਗੁਰਜੀਤ ਸਿੰਘ ਖਾਲਸਾ ਨੂੰ ਉੱਚੇ ਟਾਵਰ ਤੋਂ ਥੱਲੇ ਉਤਾਰੇਗੀ ਫੌਜ, DC ਨੇ ਲਿਖਿਆ ਪੱਤਰ
Army will bring Gurjit Singh Khalsa down from a high tower, DC wrote a letter

Army will bring Gurjit Singh Khalsa down from a high tower, DC wrote a letter
ਸਮਾਣਾ ਵਿੱਚ ਕਰੀਬ 400 ਫੁੱਟ ਉੱਚੇ ਟੈਲੀਕਾਮ ਟਾਵਰ ‘ਤੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਗੁਰਜੀਤ ਸਿੰਘ ਖਾਲਸਾ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਇਸ ਸਬੰਧੀ ਏਡੀਸੀ (ਗ੍ਰਾਮੀਣ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਤਕਨੀਕੀ ਤੌਰ ‘ਤੇ ਚੁਣੌਤੀਪੂਰਨ ਆਪਰੇਸ਼ਨ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਤੋਂ ਬਚਣਾ ਜ਼ਰੂਰੀ ਹੈ।
‘ਗੁਰਜੀਤ ਸਿੰਘ ਖਾਲਸਾ ਨੇ ਮੰਗੀ ਮਦਦ’
ਏਡੀਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ, ‘ਸੂਬਾ ਸਰਕਾਰ ਦੀ ਅਗਵਾਈ ਹੇਠ 13 ਅਪ੍ਰੈਲ ਨੂੰ ਬੇਅਦਬੀ ਨਾਲ ਸਬੰਧਿਤ ਬਿੱਲ ਪਾਸ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਰਾਜਪਾਲ ਵੱਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਇਸ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਸਬੰਧਿਤ ਕਮੇਟੀ ਅਤੇ ਗੁਰਜੀਤ ਸਿੰਘ ਖਾਲਸਾ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਤੌਰ ‘ਤੇ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਣ ਲਈ ਮਦਦ ਮੰਗੀ ਗਈ ਹੈ।










