ਪੰਜਾਬ ਦੇ ਚੋਣ ਅਖਾੜੇ ‘ਚ ਕਿਹੜੀ ਸਿਆਸੀ ਪਾਰਟੀ ਦਾ ਹੱਕ ਵਿੱਚ ਹਵਾ ਚੱਲ ਰਹੀ ਹੈ। ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਸਭ ਤੋਂ ਵੱਧ ਸਮਾਂ ਮਿਲਿਆ ਹੈ। ਉਮੀਦਵਾਰਾਂ ਬਾਰੇ ਫੈਸਲਾ ਕਰਨਾ ਹੋਵੇ ਜਾਂ ਕੋਈ ਸਿਆਸੀ ਚਾਲ ਚੱਲਣੀ ਹੋਵੇ। ਇਸ ਦੇ ਬਾਵਜੂਦ ਹਾਲੇ ਤੱਕ ਇਹ ਸਪਸ਼ੱਟ ਨਹੀਂ ਹੋ ਜਾ ਸਕਿਆ ਕਿ ਪੰਜਾਬ ਦੀਆਂ 13 ਸੀਟਾਂ ‘ਤੇ ਕਿਹੜੀ ਪਾਰਟੀ ਦਾ ਦਬਦਬਾ ਰਹਿਣ ਵਾਲਾ ਹੈ।
ਪੰਜਾਬ ਵਿੱਚ ਸਿਆਸੀ ਤਾਪਮਾਨ ਗਰਮ ਹੋਣ ਲੱਗਾ ਹੈ। ਹੁਣ ਹਰ ਸਿਆਸੀ ਪਾਰਟੀ 23 ਤੋਂ 29 ਮਈ ਤੱਕ ਸੱਤ ਦਿਨਾਂ ਵਿੱਚ ਕੁੱਲ 10 ਵੱਡੀਆਂ ਚੋਣ ਰੈਲੀਆਂ ਕਰਕੇ ਆਪੋ- ਆਪਣੀ ਜਿੱਤ ਦੇ ਦਾਅਵੇ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਦੀ ਨਰਾਜ਼ਗੀ ਕਰਕੇ ਇਸ ਵਾਰ ਕਿਸਾਨ ਅੰਦੋਲਨ ਕਾਰਨ ਹਰ ਸਿਆਸੀ ਪਾਰਟੀ ਦਾ ਧਿਆਨ ਸ਼ਹਿਰੀ ਵੋਟਾਂ ਵੱਲ ਹੈ।
ਇਸ ਦਾ ਮੁੱਖ ਕਾਰਨ ਕਿਸਾਨ ਅੰਦੋਲਨ ਹੈ। ਕਿਸਾਨ ਅੰਦੋਲਨ ਤੋਂ ਇਲਾਵਾ ਸੂਬੇ ਵਿੱਚ ਪੰਥ, ਰੁਜ਼ਗਾਰ ਅਤੇ ਅਮਨ-ਕਾਨੂੰਨ ਦੇ ਮੁੱਦਿਆਂ ‘ਤੇ ਕਾਫੀ ਚਰਚਾ ਹੋ ਰਹੀ ਹੈ ਪਰ ਬਾਵਜੂਦ ਇਸਦੇ ਸੂਬੇ ਦੀ ਜਨਤਾ ਹਾਲੇ ਤੱਕ ਚੁੱਪ ਹੈ। ਕਿਸਾਨਾਂ ਦੇ ਵਧਦੇ ਗੁੱਸੇ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਸੂਬੇ ਦੇ ਪਿੰਡਾਂ ਵਿੱਚ ਚੰਗੀ ਵੋਟਿੰਗ ਨਹੀਂ ਹੋਵੇਗੀ। ਹਰ ਵਾਰ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਵਧੀਆ ਵੋਟਿੰਗ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਕਿਸਾਨ ਅੰਦੋਲਨ ਕਾਰਨ ਹਰ ਸਿਆਸੀ ਪਾਰਟੀ ਦਾ ਧਿਆਨ ਸ਼ਹਿਰੀ ਵੋਟਾਂ ਵੱਲ ਹੈ।
ਅਗਲੇ ਸੱਤ ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਹਰ ਪਾਰਟੀ ਦਾ ਵੱਡਾ ਆਗੂ ਇੱਥੇ ਵੋਟਾਂ ਮੰਗਣ ਲਈ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਵਿੱਚ ਚੋਣ ਰੈਲੀਆਂ ਕਰਨ ਆ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਆ ਰਹੇ ਹਨ ਅਤੇ ਬਸਪਾ ਸੁਪਰੀਮੋ ਮਾਇਆਵਤੀ 24 ਨੂੰ ਪੰਜਾਬ ਆ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ 23 ਤੋਂ 29 ਤਰੀਕ ਤੱਕ ਤਿੰਨ ਵੱਡੀਆਂ ਰੈਲੀਆਂ ਕਰੇਗੀ, ਇਨ੍ਹਾਂ ਤਿੰਨਾਂ ਰੈਲੀਆਂ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਇੱਕ ਮੰਚ ‘ਤੇ ਨਜ਼ਰ ਆਉਣਗੇ।
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੱਡੀ ਚੋਣ ਰੈਲੀ ਕਰ ਸਕਦੇ ਹਨ। ਪੀਐਮ ਮੋਦੀ ਭਾਜਪਾ ਦੀ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਲਈ ਵੋਟਾਂ ਮੰਗਣ ਨਾਲ ਸ਼ੁਰੂਆਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਤੈਅ ਕੀਤੇ ਜਾ ਰਹੇ ਹਨ, ਜਦਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਲੁਧਿਆਣਾ, ਬਟਾਲਾ ਅਤੇ ਜਲੰਧਰ ਦੇ ਪ੍ਰੋਗਰਾਮ ਤੈਅ ਕੀਤੇ ਜਾ ਰਹੇ ਹਨ। ਹਾਲਾਂਕਿ ਹੁਣ ਤੱਕ ਪਾਰਟੀ ਦਾ ਧਿਆਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਤੇ ਲੱਗਿਆ ਹੋਇਆ ਹੈ।
ਵੱਡੇ ਲੀਡਰਾਂ ਨੇ ਜਲੰਧਰ, ਪਟਿਆਲਾ ਤੇ ਗੁਰਦਾਸਪੁਰ ਵਿੱਚ ਡੇਰੇ ਲਾਏ ਹੋਏ ਹਨ। ਬਸਪਾ ਸੁਪਰੀਮੋ ਮਾਇਆਵਤੀ ਵੀ 24 ਮਈ ਨੂੰ ਪੰਜਾਬ ਆ ਰਹੀ ਹੈ। ਇਸ ਦੌਰਾਨ ਉਹ ਹਲਕਾ ਨਵਾਂਸ਼ਹਿਰ ਵਿੱਚ ਰੈਲੀ ਕਰਨਗੇ। ਫਿਲਹਾਲ ਉਨ੍ਹਾਂ ਦੀ ਰੈਲੀ ਦਾ ਸਮਾਂ ਸਵੇਰੇ 11 ਵਜੇ ਤੈਅ ਕੀਤਾ ਗਿਆ ਹੈ। ਮਾਇਆਵਤੀ ਨੇ ਖੁਦ ਮੀਡੀਆ ਨਾਲ ਆਪਣੇ ਪੰਜਾਬ ਦੌਰੇ ਦੀ ਜਾਣਕਾਰੀ ਸਾਂਝੀ ਕੀਤੀ ਹੈ।