
An unidentified person jumped into the Sarovar of Sri Darbar Sahib.
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ਮੌਕੇ ਇੱਕ ਅਣਪਛਾਤੇ ਵਿਅਕਤੀ ਨੇ ਸਰੋਵਰ ’ਚ ਛਾਲ ਮਾਰ ਦਿੱਤੀ। ਡੂੰਘੇ ਪਾਣੀ ’ਚ ਡੁੱਬੇ ਉਕਤ ਵਿਅਕਤੀ ਦੀ ਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੋਤਾਖੋਰ ਮੰਗਵਾਏ ਗਏ ਅਤੇ ਭਾਲ ਸ਼ੁਰੂ ਕੀਤੀ ਪਰ ਅਜੇ ਤਕ ਵਿਅਕਤੀ ਨਹੀਂ ਮਿਲਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਦੱਸਿਆ ਕਿ ਉਕਤ ਵਿਅਕਤੀ ਜਦੋਂ ਸਰੋਵਰ ਕੋਲ ਖੜ੍ਹਾ ਸੀ ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ।
ਇਸ ਘਟਨਾ ਨਾਲ ਮੌਕੇ ‘ਤੇ ਮੌਜੂਦ ਸੰਗਤ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ ਅਤੇ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਦੀਵਾਨ ਹਾਲ ਦੇ ਕੋਲ ਵਾਪਰੀ, ਜਿੱਥੇ ਵਿਅਕਤੀ ਨੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਟੀਮਾਂ ਨੂੰ ਸੂਚਿਤ ਕੀਤਾ ਅਤੇ ਮਾਹਿਰ ਗੋਤਾਖੋਰਾਂ ਨੂੰ ਬੁਲਾਇਆ ਗਿਆ।
ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੇਵਾਦਾਰ ਨੇ ਦੱਸਿਆ ਕਿ ‘ਮੱਸਿਆ ਦੇ ਪਵਿੱਤਰ ਦਿਹਾੜੇ ‘ਤੇ ਹਜ਼ਾਰਾਂ ਦੀ ਸੰਖਿਆ ‘ਚ ਸੰਗਤ ਗੁਰੂ ਘਰ ਨਤਮਸਤਕ ਹੋਣ ਪਹੁੰਚ ਰਹੀਆਂ ਹਨ, ਇਨ੍ਹਾਂ ਵਿੱਚ ਹੀ ਉਕਤ ਵਿਅਕਤੀ ਵੀ ਸ਼ਾਮਲ ਸੀ, ਜਿਸ ਨੂੰ ਹੋਰਨਾਂ ਵਾਂਗ ਸਰੋਵਰ ਕੰਢੇ ਖੜ੍ਹੇ ਦੇਖ ਕੇ ਹਰ ਇੱਕ ਨੂੰ ਇਹ ਅਹਿਸਾਸ ਹੋਇਆ ਕਿ ਉਹ ਇਸ਼ਨਾਨ ਕਰਨ ਲੱਗਾ ਹੈ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਸੁਰੱਖਿਆ ਜੰਗਲੇ ਨੂੰ ਪਾਰ ਕਰਦਾ ਹੋਇਆ ਕੱਪੜਿਆਂ ਸਮੇਤ ਹੀ ਸਰੋਵਰ ‘ਚ ਛਾਲ ਮਾਰ ਦੇਵੇਗਾ। ਫਿਲਹਾਲ ਉਕਤ ਵਿਅਕਤੀ ਦਾ ਅਜੇ ਕੁਝ ਪਤਾ ਨਹੀਂ ਲੱਗਾ ਹੈ ਅਤੇ ਨਾ ਹੀ ਪਛਾਣ ਹੋ ਸਕੀ ਹੈ








