

ਮਾਨਯੋਗ ਹਾਈਕੋਰਟ ਨੇ ਇਨ੍ਹਾਂ ਦੇ ਆਗੂ ਬਲਦੇਵ ਸਿੰਘ ਜਨੂਹਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਜੋ ਕਿ ਧਾਰਾ 419, 353, 186, 189, 290, 465, 467, 468, 471, 1202 ਥਾਣਾ ਸਿਟੀ ਧੂਰੀ ਵਿਖੇ ਐਫ.ਆਈ.ਆਰ ਨੰ. 104 ਤਹਿਤ ਦਰਜ ਹੈ। ਬਲੈਕ ਮੇਲਰਾਂ ਅਤੇ ਖੁਦ ਘੋਸ਼ਿਤ ਪੱਤਰਕਾਰਾਂ ਦੇ ਗਿਰੋਹ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਹੈ,
ਉਪਰੋਕਤ ਕੇਸ ਵਿਚ ਜ਼ਮਾਨਤ ਪਟੀਸ਼ਨ ਅੱਜ ਮਾਣਯੋਗ ਹਾਈਕੋਰਟ ਵਿਚ ਸੂਚੀਬੱਧ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਮਾਮਲਾ ਉਨ੍ਹਾਂ ਡਾਕਟਰਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਸ ਗਿਰੋਹ ਵਲੋਂ ਆਪਣੀ ਡਿਊਟੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ।