ਜਲੰਧਰ, ਐਚ ਐਸ ਚਾਵਲਾ।
ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ( ਰਜਿ ) ਪੰਜਾਬ ਵੱਲੋਂ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ । ਜਿਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਜਨ ਸਕੱਤਰ ਸੰਤ ਇੰਦਰ ਦਾਸ ਜੀ ਨੇ ਕਿਹਾ ਕਿ ਸਮੂਹ ਸੰਤ ਮਹਾਂਪੁਰਸ਼ਾਂ ਨੇ ਫ਼ੈਸਲਾ ਕੀਤਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ‘ ਬੇਗਮਪੁਰਾ ‘ ਦੇ ਸੰਕਲਪ ਨੂੰ ਲੈ ਕੇ ਵਿੱਦਿਆ ਉੱਪਰ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ । ਜਿਸ ਦੇ ਤਹਿਤ ਜਿੱਥੇ ਸੰਤ ਮਹਾਂਪੁਰਸ਼ਾਂ ਵੱਲੋਂ ਆਪਣੇ ਡੇਰਿਆਂ ਰਾਹੀਂ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ , ਉੱਥੇ ਹੀ ਸੰਤ ਸਰਵਣ ਦਾਸ ਚੇਅਰਮੈਨ , ਸੰਤ ਨਿਰਮਲ ਦਾਸ ਪ੍ਰਧਾਨ , ਸੰਤ ਸਰਵਣ ਦਾਸ ( ਲੁਧਿਆਣਾ ) ਸੀਨੀਆਰ ਵਾਇਸ ਪ੍ਰਧਾਨ , ਸੰਤ ਇੰਦਰ ਦਾਸ ਸ਼ੇਖੇ ਜਨ ਸਕੱਤਰ , ਸੰਤ ਕਿਰਪਾਲ ਦਾਸ ਸਹਾਇਕ ਸਕੱਤਰ , ਸੰਤ ਪਰਮਜੀਤ ਦਾਸ ਕੈਸ਼ੀਅਰ , ਮਹੰਤ ਪ੍ਰਸ਼ੋਤਮ ਲਾਲ ਸਹਾਇਕ ਕੈਸ਼ੀਅਰ , ਸੰਤ ਜਸਵੰਤ ਦਾਸ ਪ੍ਰਚਾਰਕ , ਸੰਤ ਰਮੇਸ਼ ਦਾਸ ਸਹਾਇਕ ਪ੍ਰਚਾਰਕ ‘ , ਸੰਤ ਧਰਮਪਾਲ ਸਟੇਜ ਸਕੱਤਰ ਦੀ ਯੋਗ ਅਗਵਾਈ ਵਿਚ ਚੂਹੜਵਾਲੀ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਦੀ ਜ਼ਮੀਨ ਖ਼ਰੀਦ ਕੇ , ਇਮਾਰਤ ਉਸਾਰੀ ਕਰਕੇ ਚਲਾਇਆ ਜਾ ਰਿਹਾ ਹੈ | ਸਕੂਲ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜਿਸ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਸੁਸਾਇਟੀ ( ਰਜਿ . ) ਚੂਹੜਵਾਲੀ ( ਕਪੂਰ ਪਿੰਡ ਰੋਡ ) ਜਲੰਧਰ ਹੈ । ਜਿਨ੍ਹਾਂ ਵਿਚ ਸੰਤ ਸਰਵਣ ਦਾਸ ( ਹੁਸ਼ਿਆਰਪੁਰ ) ਚੇਅਰਮੈਨ , ਸੰਤ ਨਿਰਮਲ ਦਾਸ ਪ੍ਰਧਾਨ , ਸੰਤ ਪਰਮਜੀਤ ਦਾਸ ਕੈਸ਼ੀਅਰ , ਸੰਤ ਪ੍ਰਗਟ ਨਾਥ ਐਗਜ਼ੈਕਟਿਵ ਮੈਂਬਰ , ਸੰਤ ਇੰਦਰ ਦਾਸ , ਸੰਤ ਸਰਵਣ ਦਾਸ ਲੁਧਿਆਣਾ , ਸੰਤ ਬਲਵੰਤ ਸਿੰਘ , ਸੰਤ ਰਮੇਸ਼ ਦਾਸ , ਮੈਡਮ ਸੰਤੋਸ਼ ਕੁਮਾਰੀ ( ਆਰਕੀਟੈਕਟ ) ਸੰਤ ਪਰਮੇਸ਼ਰੀ ਦਾਸ , ਰਾਜ ਕੁਮਾਰ ਆਦਿ ਮੈਂਬਰ ਸ਼ਾਮਿਲ ਦਾ ਹਨ । ਸੰਤ ਇੰਦਰ ਦਾਸ ਜੀ ਨੇ ਦੱਸਿਆ ਕਿ ਸੰਤ ਸਰਵਣ ਦਾਸ ਜੀ ਲਗਾਤਾਰ ਲਗਭਗ 40 ਸਾਲ ਤੋਂ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ . ਪੰਜਾਬ ਦੇ ਮੁਖੀ ਚੱਲੇ ਆ ਰਹੇ ਹਨ । ਪਹਿਲਾਂ 25 ਸਾਲ ਲਗਾਤਾਰ ਪ੍ਰਧਾਨ ਅਤੇ ਉਸ ਤੋਂ ਬਾਅਦ ਪਿਛਲੇ ਸਮੇਂ ਤੋਂ ਲਗਾਤਾਰ ਚੇਅਰਮੈਨ ਦੀ ਸੇਵਾ ਨਿਭਾਅ ਰਹੇ ਹਨ।ਸੰਤ ਨਿਰਮਲ ਦਾਸ ਜੀ ਪਿਛਲੇ 15 ਸਾਲ ਤੋਂ ਲਗਾਤਾਰ ਬਤੌਰ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ ਪੰਜਾਬ ਦੀ ਸੇਵਾ ਨਿਭਾਅ ਰਹੇ ਹਨ । ਉਨ੍ਹਾਂ ਦੱਸਿਆ ਕਿ ਚੇਅਰਮੈਨ ਸੰਤ ਸਰਵਣ ਦਾਸ ਜੀ ਅਤੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ( ਰਜਿ . ) ਪੰਜਾਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਭਗਵਾਨ ਰਵਿਦਾਸ ਆਸ਼ਰਮ ਹਰਿਦੁਆਰ ਵਿਖੇ ਪਿਛਲੇ 40 ਸਾਲਾਂ ਤੋਂ ਲਗਾਤਾਰ ਪ੍ਰਬੰਧ ਵਿਚ ਸਮੇਂ ਸਮੇਂ ਸੰਗਤ ਦੇ ਠਹਿਰਨ ਵਾਸਤੇ ਲੋੜ ਅਨੁਸਾਰ ਇਮਾਰਤਾਂ ਦੀ ਉਸਾਰੀ ਕਰਕੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਪ੍ਰਧਾਨ ਸੰਤ ਨਿਰਮਲ ਦਾਸ ਜੀ ਦੀ ਪ੍ਰਧਾਨਗੀ ਮੰਡਲ ਦੀ ਆਰੰਭਤਾ ਤੋਂ ਇੱਕ ਵਿਸ਼ਾਲ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦਾ ਸਲਾਨਾ ਪ੍ਰਬੰਧ ਕੀਤਾ ਗਿਆ ਜੋ ਲਗਾਤਾਰ ਹਰ ਸਾਲ ਪੰਜਾਬ ਤੋਂ ਆਰੰਭ ਹੋ ਕੇ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪਹੁੰਚਦੀ ਹੈ | ਉਨ੍ਹਾਂ ਕਿਹਾ ਕਿ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ , ਗੁਰੂ ਰਵਿਦਾਸ ਮੰਦਿਰ ਹਰਿ ਕੀ ਪਉੜੀ , ਸ੍ਰੀ ਗੁਰੂ ਰਵਿਦਾਸ ਯਾਦਗਾਰੀ ਗਟ , ਗੁਰੂ ਰਵਿਦਾਸ ਘਾਟ ਜਟਵਾੜਾ ਪੁੱਲ ਵਿਖੇ ਦੀ ਉਸਾਰੀ ਸੁਸਾਇਟੀ ਵੱਲੋਂ ਕੀਤੀ ਗਈ ਇਨ੍ਹਾਂ ਅਸਥਾਨਾਂ ਅਤੇ ਪੰਜਾਬ ਵਿਚ ਚੂਹੜਵਾਲੀ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਦੀ ਜ਼ਮੀਨ ਦੀ ਜਿੰਨੀ ਵੀ ਪ੍ਰਾਪਰਟੀ ਹੈ ਉਹ ਸਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂਅ ‘ ਤੇ ਹੈ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ । ਇਸ ਪ੍ਰੈਸ ਵਾਰਤਾ ਰਾਹੀਂ ਸਮੂਹ ਸਾਧ ਸੰਗਤ ਨੂੰ ਕੋਈ ਗੁੰਮਰਾਹ ਕੁੰਨ ਪ੍ਰਚਾਰ ਕਰਕੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਬਾਰੇ ਗੁੰਮਰਾਹ ਨਾ ਕਰੇ , ਵਾਸਤੇ ਜਾਣਕਾਰੀ ਦਿੱਤੀ ਹੈ।