ਅੰਮ੍ਰਿਤਸਰ ਵਿਖੇ ਇੱਕ ਮਹਿਲਾ ਵਕੀਲ ਵੱਲੋਂ ਪੁਲਿਸ ਕਮੀਸ਼ਨਰ ਦੇ ਘਰ ਬਾਹਰ ਧਰਨਾ ਲਾਇਆ ਗਿਆ। ਮਾਮਲਾ ਇੱਕ ਯੁਟਿਊਬਰ ਖਿਲਾਫ ਅਕਸ ਖਰਾਬ ਕਰਨ ਨੂੰ ਲੈਕੇ ਹੈ। ਜਿਸ ਦੀ ਸੁਣਵਾਈ ਨਾ ਹੋਣ ਕਰਕੇ ਪੀੜੀਤ ਮਹਿਲਾ ਵਕੀਲ ਰਵਨੀਤ ਕੌਰ ਨੇ ਇਹ ਮੋਰਚਾ ਖੋਲਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਬਾਹਰ ਇਕ ਮਹਿਲਾ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਸਲ ਮੀਡੀਆ ‘ਤੇ ਉਸਦਾ ਨਾਮ ਅਤੇ ਫੇਮ ਖਰਾਬ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ਉਸ ਵੱਲੋਂ ਇਹ ਸਭ ਕਰਨਾ ਪੈ ਰਿਹਾ ਹੈ।
ਮਹਿਲਾ ਵਕੀਲ ਰਵਨੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਫੋਟੋ ਇੱਕ ਯੂਟੂਬਰ ਵੱਲੋਂ ਸ਼ੌਸਲ ਮੀਡੀਆ ‘ਤੇ ਪਾ ਉਸਦੇ ਵੱਲੋ ਕੀਤੇ ਕੇਸਾਂ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਅਤੇ ਜਦੋਂ ਇਸ ਸੰਬਧੀ ਉਸ ਵੱਲੋ ਸ਼ਿਕਾਇਤ ਕਰ 228-A ਦੇ ਤਹਿਤ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਤਾਂ ਡੇਢ ਸਾਲ ਦੇ ਸਘਰੰਸ਼ ਤੋਂ ਬਾਅਦ ਵੀ ਉਸਦੀ ਸ਼ਿਕਾਇਤ ਉੱਪਰ ਪੁਲਿਸ ਕੋਈ ਕਾਰਵਾਈ ਨਹੀ ਕਰ ਰਹੀ।