HealthIndia

ਵੱਡਾ ਹਾਦਸਾ: ਜਨਰੇਟਰ ਦੀਆਂ ਤਾਰਾਂ ਕਾਰਨ ਪਿਕਅੱਪ ਵੈਨ ‘ਚ ਫੈਲਿਆ ਕਰੰਟ, 10 ਲੋਕਾਂ ਦੀ ਮੌਤ, 16 ਜਾਣੇ ਜ਼ਖਮੀ

ਪੱਛਮੀ ਬੰਗਾਲ ਦੇ ਕੂਚ ਬਿਹਾਰ (Cooch Behar Accident) ਵਿੱਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਿਕਅੱਪ ਵੈਨ ‘ਚ ਕਰੰਟ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ ਕਾਂਵੜੀਏ ਸਨ। ਹਾਦਸੇ ‘ਚ ਕਈ ਲੋਕ ਝੁਲਸ ਗਏ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਿਕਅੱਪ ਵਿੱਚ 27 ਲੋਕ ਸਵਾਰ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਜਨਰੇਟਰ (ਡੀਜੇ ਸਿਸਟਮ) ਦੀ ਵਾਇਰਿੰਗ ਕਾਰਨ ਹੋਇਆ ਹੈ, ਜੋ ਕਿ ਪਿਕਅੱਪ ਦੇ ਪਿਛਲੇ ਪਾਸੇ ਲਗਾਇਆ ਗਿਆ ਸੀ।
ਇਹ ਪਿਕਅੱਪ ਵੈਨ ਜਲਪੇਸ਼ ਲਈ ਜਾ ਰਹੀ ਸੀ। ਝੁਲਸ ਗਏ ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Back to top button