PunjabPolitics

ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਨੇ ਆਪਣੇ ਪਿਤਾ ‘ਤੇ ਲਾਏ ਗੰਭੀਰ ਦੋਸ਼, ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਨੇ ਆਪਣੇ ਪਿਤਾ ਉਤੇ ਬਹੁਤ ਗੰਭੀਰ ਦੋਸ਼ ਲਾਏ ਹਨ। ਇਥੇ ਦਸ ਦਈਏ ਕਿ ਇਹ ਬੇਟੀ ਸੀਰਤ ਮਾਨ ਦੇ ਪਹਿਲੇ ਵਿਆਹ ਵਿਚੋ ਧੀ ਹੈ । ਮਾਨ ਦਾ ਇਕ ਬੇਟਾ ਵੀ ਹੈ। ਇਹ ਵੀ ਦਸ ਦਈਏ ਕਿ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਨਾਲ ਸਹਿਮਤੀ ਨਾਲ ਤਲਾਕ ਹੋ ਚੁੱਕਾ ਹੈ।

ਸੀਰਤ ਦੇ ਦੋਸ਼ ਇਹ ਸਾਬਤ ਕਰਦੇ ਹਨ ਕਿ ਇਕ ਪਾਸੇ ਉਹ ਕਹਿ ਰਹੀ ਹੈ ਕਿ ਮੁੱਖ ਮੰਤਰੀ ਮਾਨ ਉਸ ਦਾ ਪਿਤਾ ਬੇਸ਼ੱਕ ਹੈ ਪਰ ਉਹ ਉਸ ਨੂੰ ਆਪਣਾ ਪਿਤਾ ਨਾ ਹੀ ਮੰਨਦੀ ਹੈ ਅਤੇ ਨਾ ਹੀ ਪਾਪਾ ਆਖੇਗੀ। ਪਰ ਜੇ ਇਹ ਸੀਰਤ ਨੇ ਮੰਨ ਹੀ ਲਿਆ ਹੈ ਤਾਂ ਰਿਸਤੇ ਤਾਂ ਖ਼ਤਮ ਹੋ ਜਾਂਦੇ ਹਨ, ਫਿਰ ਦੋਸ਼ ਲਾਉਣ ਦੀ ਕੀ ਜਰੂਰਤ ਰਹਿ ਜਾਂਦੀ ਹੈ।

ਹਾਲਾਤ ਦਸਦੇ ਹਨ ਕਿ ਕਿਤੇ ਨਾ ਕਿਤੇ ਸੀਰਤ ਨੂੰ ਆਪਣੇ ਪਿਤਾ ਦੀ ਖ਼ੁਸ਼ੀ ਬਰਦਾਸ਼ਤ ਨਹੀ ਹੋ ਰਹੀ।

ਇਸੇ ਲਈ ਵੀਡੀਓ ਜਾਰੀ ਕਰ ਕੇ ਸਿਰਫ਼ ਭੜਾਸ ਹੀ ਕੱਢੀ ਜਾ ਰਹੀ ਹੈ ਅਤੇ ਵਿਰੋਧੀਆਂ ਨੂੰ ਵੀ ਬੋਲਣ ਦਾ ਵੱਡਾ ਮੌਕਾ ਮਿਲ ਰਿਹਾ ਹੈ।

ਇਕ ਪਾਸੇ ਕਹਿ ਰਹੀ ਹੈ ਕਿ ਸਾਨੂੰ ਭਗਵੰਤ ਮਾਨ ਨਾਲ ਕੋਈ ਮਤਲਬ ਨਹੀਂ ਦੂਜੇ ਪਾਸੇ ਐਨੇ ਵੱਡੇ ਦੋਸ਼ ਲਾਉਣ ਕੀ ਕੀ ਲੋੜ ਪੈ ਗਈ। ਅਸਲ ਵਿਚ ਮੁੱਖ ਮੰਤਰੀ ਨੇ ਆਪਣਾ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਖ਼ਬਰ ਇਹ ਵੀ ਹੈ ਕਿ ਉਹ ਦੁਬਾਰਾ ਪਿਤਾ ਬਣ ਰਿਹਾ ਹੈ। ਹਾਲਾਤ ਦਸਦੇ ਹਨ ਕਿ ਕਿਤੇ ਨਾ ਕਿਤੇ ਸੀਰਤ ਨੂੰ ਆਪਣੇ ਪਿਤਾ ਦੀ ਖ਼ੁਸ਼ੀ ਬਰਦਾਸ਼ਤ ਨਹੀ ਹੋ ਰਹੀ।

 

 

ਇਸੇ ਲਈ ਵੀਡੀਓ ਜਾਰੀ ਕਰ ਕੇ ਸਿਰਫ਼ ਭੜਾਸ ਹੀ ਕੱਢੀ ਜਾ ਰਹੀ ਹੈ ਅਤੇ ਵਿਰੋਧੀਆਂ ਨੂੰ ਵੀ ਬੋਲਣ ਦਾ ਵੱਡਾ ਮੌਕਾ ਮਿਲ ਰਿਹਾ ਹੈ। ਇਕ ਪਾਸੇ ਸੀਰਤ ਕਹਿ ਰਹੀ ਹੈ ਕਿ ਮੈ ਕੋਈ ਸਿਅਸਤ ਨਹੀ ਕਰ ਰਹੀ ਪਰ ਐਨੀ ਉਸ ਨੂੰ ਵੀ ਸਮਝ ਹੈ ਕਿ ਸਿਆਸਤ ਤਾਂ ਜਰੂਰ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੇ ਉਨ੍ਹਾਂ ‘ਤੇ ਆਪਣੇ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਕਥਿਤ ਵੀਡੀਓ ਵਿੱਚ ਸੀਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਉਹ ਸੀਐਮ ਭਗਵੰਤ ਮਾਨ ਦੀ ਧੀ ਹੈ ਪਰ ਉਹ ਉਸਨੂੰ ਸੀਐਮ ਮਾਨ ਕਹੇਗੀ ਕਿਉਂ ਉਹ ਲੰਬੇ ਸਮੇਂ ਤੋਂ ‘ਪਾਪਾ’ ਕਹਾਉਣ ਦਾ ਹੱਕ ਗੁਆ ਚੁੱਕੇ ਹਨ। .

ਉਸ ਨੇ ਕਿਹਾ, “ਮੇਰੇ ਇਸ ਵੀਡੀਓ ਨੂੰ ਬਣਾਉਣ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਹੈ। ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਮੇਰੀ ਕਹਾਣੀ ਸਾਹਮਣੇ ਆਵੇ। ਲੋਕਾਂ ਨੇ ਸਾਡੇ ਬਾਰੇ ਜੋ ਵੀ ਸੁਣਿਆ ਹੈ, ਉਹ ਮੁੱਖ ਮੰਤਰੀ ਮਾਨ ਨੇ ਖੁਦ ਕਿਹਾ ਹੈ।”
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਵੀਡੀਓ ਦੇ ਪਿੱਛੇ ਦਾ ਮਨੋਰਥ ਸਿਆਸੀ ਨਹੀਂ, ਨਿੱਜੀ ਹੈ, ਸੀਰਤ ਨੇ ਕਿਹਾ ਕਿ ਉਹ ਅਤੇ ਉਸਦੀ ਮਾਂ ਲੰਬੇ ਸਮੇਂ ਤੋਂ ਚੁੱਪ ਸਨ ਪਰ ਉਨ੍ਹਾਂ ਦੀ ਚੁੱਪ ਨੂੰ ਉਨ੍ਹਾਂ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਸੀਰਤ ਨੇ ਅੱਗੇ ਕਿਹਾ, “ਮੈਨੂੰ ਲੱਗਦਾ ਹੈਕਿ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਸਮਝਿਆ ਗਿਆ ਹੈ। ਉਹ ਨਹੀਂ ਜਾਣਦਾ ਕਿ ਸਾਡੀ ਚੁੱਪੀ ਕਾਰਨ ਉਹ ਇਸ ਵੇਲੇ ਕਿਸੇ ਉੱਚ ਅਹੁਦੇ ‘ਤੇ ਬੈਠਾ ਹੈ।”

ਵੀਡੀਓ ਵਿੱਚ, ਸੀਰਤ ਨੇ ਦਾਅਵਾ ਕੀਤਾ ਕਿ ਮਾਨ ਦੀ ਪਤਨੀ, ਡਾਕਟਰ ਗੁਰਕੀਰਤ, ਉਹਨਾਂ ਦੇ ਤੀਜੇ ਬੱਚੇ ਦੀ ਉਮੀਦ ਕਰ ਰਹੀ ਹੈ, ਇੱਕ ਤੱਥ ਜੋ ਉਸ ਨੇ ਆਪਣੇ ਪਿਤਾ ਦੀ ਬਜਾਏ ਦੂਜਿਆਂ ਤੋਂ ਸਿੱਖਿਆ ਹੈ। ਸੰਚਾਰ ਦੀ ਘਾਟ ‘ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ, ਉਸਨੇ ਆਪਣੇ ਮੌਜੂਦਾ ਬੱਚਿਆਂ ਨੂੰ ਕਥਿਤ ਤੌਰ ‘ਤੇ ਨਜ਼ਰ ਅੰਦਾਜ਼ ਕਰਦੇ ਹੋਏ ਪਰਿਵਾਰ ਨੂੰ ਵਧਾਉਣ ਦੇ ਮਾਨ ਦੇ ਫੈਸਲੇ ‘ਤੇ ਸਵਾਲ ਉਠਾਏ।

ਆਪਣੇ ਭਰਾ ਦੀਆਂ ਮੁੱਖ ਮੰਤਰੀ ਮਾਨ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹੋਏ, ਸੀਰਤ ਨੇ ਦਾਅਵਾ ਕੀਤਾ ਕਿ ਉਸ ਨੂੰ ਮੁੱਖ ਮੰਤਰੀ ਦੇ ਘਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਸੀ। ਉਸਨੇ ਮਾਨ ‘ਤੇ ਭਾਵਨਾਤਮਕ ਅਤੇ ਸਰੀਰਕ ਸ਼ੋਸ਼ਣ, ਸ਼ਰਾਬ ਪੀਣ, ਝੂਠ ਬੋਲਣ ਅਤੇ ਨਸ਼ੇ ਦੀ ਹਾਲਤ ਵਿੱਚ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ।
ਸੀਰਤ ਨੇ ਇਹ ਦੋਸ਼ ਵੀ ਲਾਇਆ ਕਿ ਉਸ ਦਾ ਭਰਾ, ਯਾਨੀ ਕਿ ਮੁੱਖ ਮੰਤਰੀ ਮਾਨ ਦਾ ਆਪਣਾ ਪੁੱਤਰ ਜਦੋਂ ਸੀਐਮ ਹਾਊਸ ਉਨ੍ਹਾਂ ਨੂੰ ਮਿਲਣ ਗਿਆ ਤਾਂ ਉਸ ਨੂੰ ਘਰੋ ਕੱਢ ਦਿੱਤਾ ਗਿਆ।

ਸੀਰਤ ਨੇ ਅੱਗੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ, ਉਹ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਲਵੇਗਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਖੜ੍ਹੇ ਕੀਤੇ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਸੀਰਤ ਕੌਰ ਦੀ ਵੀਡੀਓ ਵੀ ਚਲਾਈ।

ਮਾਨ ਦੀ ਧੀ ਰਾਹੀਂ ਮਜੀਠੀਆ ਦਾ ਭਗਵੰਤ ‘ਤੇ ਹਮਲਾ

ਬਿਕਰਮ ਸਿੰਘ ਮਜੀਠੀਆ ਨੇ CM ਭਗਵੰਤ ਮਾਨ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ‘ਚ ਮੁੱਖ ਮੰਤਰੀ ਦੀ ਬੇਟੀ ਦੀ ਉਹ ਵੀਡੀਓ ਚਲਾ ਕੇ ਸਰਦਾਰ ਮਾਨ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਜਿਸ ‘ਚ ਬੇਟੀ ਨੇ ਆਪਣੇ ਹੀ ਪਿਤਾ ‘ਤੇ ਗੰਭੀਰ ਇਲਜ਼ਾਮ ਲਾ ਦਿੱਤੇ ਹਨ, ਇਹ ਪਹਿਲੀ ਵਾਰ ਹੋਇਆ ਹੈ ਕਿ CM ਭਗਵੰਤ ਮਾਨ ਦੀ ਬੇਟੀ ਨੇ ਜਨਤਕ ਤੌਰ ‘ਤੇ ਗੰਭੀਰ ਦੋਸ਼ ਲਾਏ ਹਨ, ਇਸ ਤੋਂ ਪਹਿਲਾਂ ਮਾਨ ਨੇ ਬਿਕਰਮ ਮਜੀਠੀਆ ਦੇ ਨਿਜੀ ਪਰਿਵਾਰ ਬਾਰੇ ਟਿਪਣੀ ਕਰਦਿਆਂ ਅਰਬੀ ਘੋੜਿਆਂ ਸੰਬੰਧੀ ਇਲਜ਼ਾਮ ਲਾਏ ਸਨ, ਹਾਲਾਂਕਿ ਮਜੀਠੀਆ ਵੱਲੋਂ ਅਰਬੀ ਘੋੜਿਆਂ ਦੇ ਬਿਆਨ ਸੰਬੰਧੀ CM ਭਗਵੰਤ ਮਾਨ ਦੀ ਪੋਲ ਖੋਲ੍ਹ ਕੀ ਰੱਖ ਦਿੱਤੀ।

https://fb.watch/oQfzvorbhk/?mibextid=6aamW6

ਅੱਜ ਦੀ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਉਹ ਵੀਡੀਓ ਚਲਾਈ ਸੀ, ਜਿਸ ‘ਚ ਮਾਨ ਦੀ ਬੇਟੀ ਨੇ ਕਿਹਾ ਕਿ, ਮੈਂ ਅੱਜ ਸੀ ਐਮ ਮਾਨ ਕਹਿ ਕੇ ਗੱਲ ਕਰੂੰਗੀ ਕਿਉਂਕਿ ਮੇਰੇ ਮੂੰਹੋਂ ਉਹ ਪਾਪਾ ਸੁਣਨ ਦਾ ਹੱਕ ਬਹੁਤ ਸਮਾਂ ਪਹਿਲਾਂ ਹੀ ਖੋ ਚੁੱਕੇ ਨੇ। ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਕੋਈ ਰਾਜਨੀਤਿਕ ਏਜੰਡਾ ਨਹੀਂ ਹੈ, ਬਸ ਇਹੀ ਹੈ ਕਿ ਸਾਡੀ ਕਹਾਣੀ ਵੀ ਸਾਹਮਣੇ ਆਵੇ, ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸੀ ਐਮ ਮਾਨ ਦੇ ਮੂੰਹੋਂ ਸੁਣਿਆ। ਉਸ ਕਰਕੇ ਸਾਨੂ ਜੋ ਕੁੱਝ ਸਹਿਣ ਪਿਆ ਉਹ ਉਸ ਬਾਰੇ ਬਿਆਨ ਨਹੀਂ ਕਰ ਸਕਦੀ, ਪਰ ਅੱਜ ਤੱਕ ਅਸੀਂ ਚੁੱਪ ਰਹੇ ਹਾਂ।

ਮਜੀਠੀਆ ਨੇ ਕਿਹਾ ਕਿ ਜਿਸ ਨੇ ਆਪਣੇ ਬੱਚਿਆਂ ਨਾਲ ਧੋਖਾ ਕੀਤਾ ਹੈ, ਉਹ ਪੰਜਾਬ ਦੇ ਲੋਕਾਂ ਨਾਲ ਕੀ ਇਨਸਾਫ ਕਰੇਗਾ ?

Related Articles

Back to top button