ਅਧਿਐਨ ਵਿਚ ਦੇਖਿਆ ਗਿਆ ਹੈ ਕਿ ਭਾਰਤੀ ਏਅਰਲਾਈਨ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਪਾਇਲਟ ਨੀਂਦ ਲੈਂਦੇ ਹਨ ਤੇ ਆਪਣੇ ਸਾਥੀ ਕਰੂਅ ਮੈਂਬਰ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਦਿੱਤੇ। ਇਸ ਸਰਵੇ ਵਿਚ 542 ਪਾਇਲਟਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 358 ਨੇ ਇਹ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਥਕਾਵਟ ਦੀ ਵਜ੍ਹਾ ਨਾਲ ਉਹ ਕਾਕਪਿਟ ਵਿਚ ਹੀ ਸੌਂ ਜਾਂਦੇ ਹਨ।
ਸਰਵੇ ਐੱਨਜੀਓ ‘ਸੇਫਟੀ ਮੈਟਰਸ ਫਾਊਂਡੇਸ਼ਨ’ ਨੇ ਕਰਵਾਇਆ ਜਿਸ ਵਿਚ ਘਰੇਲੂ ਉਡਾਣ ਲਈ ਕੰਮ ਕਰਨ ਵਾਲੇ ਪਾਇਲਟਾਂ ਵਿਚ ਸ਼ਾਮਲ ਕੀਤਾ ਗਿਆ। ਆਮ ਤੌਰ ‘ਤੇ ਇਹ ਪਾਇਲਟ 4 ਘੰਟੇ ਲਈ ਉਡਾਨ ਭਰਦੇ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਮੁਤਾਬਕ 54 ਫੀਸਦੀ ਪਾਇਲਟਾਂ ਨੂੰ ਦਿਨ ਵਿਚ ਸੌਣ ਦੀ ਜ਼ਬਰਦਸਤ ਆਦਤ ਹੈ। ਨਾਲ ਹੀ 41 ਫੀਸਦੀ ਅਜਿਹੇ ਹਨ ਜੋ ਕਦੇ-ਕਦੇ ਸੌਂ ਜਾਂਦੇ ਹਨ।
ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਦੁਰਘਟਨਾ ਦੇ ਪਿੱਛੇ ਮੁੱਖ ਵਜ੍ਹਾ ਹੀ ਇਹੀ ਹੁੰਦੀ ਹੈ। ਬਹੁਤ ਸਾਰੇ ਪਾਇਲਟ ਆਪਣੇ ਜੌਬ ਦੇ ਪ੍ਰੈਸ਼ਰ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੇ। ਅੱਜਕਲ ਇਹ ਟ੍ਰੈਂਡ ਦੇਖਿਆ ਜਾ ਰਿਹਾ ਹੈ ਕਿ ਏਅਰਲਾਈਨਸ ਘੱਟ ਵਰਕਫੋਰਸ ਵਿਚ ਕੰਮ ਕਰਵਾਉਣਾ ਚਾਹੁੰਦੇ ਹਨ। ਪਾਇਲਟਾਂ ਲਈ ਕੰਮ ਦੇ ਘੰਟੇ ਵੀ ਵਧ ਗਏ ਹਨ।
ਪਹਿਲਾਂ ਪਾਇਲਟਾਂ ਨੂੰ ਹਫਤੇ ਭਰੇ ਵਿਚ 30 ਘੰਟੇ ਦੀ ਉਡਾਣ ਭਰਨੀ ਹੁੰਦੀ ਸੀ। ਹਾਲਾਂਕਿ ਹੁਣ ਪ੍ਰੈਸ਼ਰ ਇੰਨੇ ਜ਼ਿਆਦਾ ਹੈ ਕਿ ਹਫਤੇ ਭਰ ਬੈਕ ਟੂ ਬੈਕ ਫਲਾਇਟ ਲਿਜਾਣੀ ਪੈਂਦੀ ਹੈ। ਪਾਇਲਟ ਜ਼ਿਆਦਾ ਤਣਾਅ ਤੇ ਥਕਾਵਟ ਵਿਚ ਰਹਿੰਦੇ ਹਨ। ਜੇਕਰ ਕੋਈ ਪਾਇਲਟ ਬੈਕ ਟੂ ਬੈਕ ਮਾਰਨਿੰਗ ਫਲਾਇਟ ਲੈ ਕੇ ਜਾਂਦੇ ਹਨ ਉਹ ਅਕਸਰ ਕਾਕਪਿਟ ਵਿਚ ਸੌਂ ਜਾਂਦਾ ਹੈ।