PoliticsPunjab

ਵੱਡੀ ਖਬਰ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ EC ਵਲੋਂ ਰੇਡ, ਤਲਾਸ਼ੀ ਜਾਰੀ

ਵੱਡੀ ਖਬਰ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ EC ਵਲੋਂ ਹੋਈ ਰੇਡ

ਦਿੱਲੀ / ਜੇ ਐਸ ਮਾਨ

ਪੰਜਾਬ ਸੀਐਮ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ (EC) ਦੀ ਟੀਮ ਵਲੋਂ ਰੇਡ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪੰਜਾਬ ਸੀਐਮ ਦੇ ਨਿਵਾਸ ‘ਤੇ ਈਸੀ ਦੀ ਰੇਡ ਕੀਤੀ। ਈਸੀ ਦੀ ਟੀਮ ਕਪੂਰਥਲਾ ਹਾਊਸ ਤਲਾਸ਼ੀ ਲੈਣ ਪਹੁੰਚੀ, ਇਸ ਮੌਕੇ ਦਿੱਲੀ ਪੁਲਿਸ ਵੀ ਨਾਲ ਮੌਜੂਦ ਰਹੀ।ਆਈਡੀ ਟੀਮ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਇਹ ਜਾਣਕਾਰੀ ਮਿਲਦੇ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਹੜਕੰਪ ਮਚ ਗਿਆ।

ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਹਿਰਾਸਤ ਵਿੱਚ

ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਮਾਲੀਵਾਲ ਦਿੱਲੀ ‘ਚ ਸਫ਼ਾਈ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਕੂੜਾ ਸੁੱਟਣ ਗਏ ਸਨ। ਦੱਸ ਦਈਏ ਕਿ ਸਵਾਤੀ ਮਾਲੀਵਾਲ ਖੁਦ ਲੋਡਿੰਗ ਆਟੋ ‘ਚ ਕੂੜਾ ਕਰਕਟ ਨਾਲ ਭਰ ਕੇ ਆਪਣੇ ਸਮਰਥਕਾਂ ਨਾਲ ਕੇਜਰੀਵਾਲ ਦੇ ਘਰ ਨੇੜੇ ਪਹੁੰਚੀ। ਉਸਨੇ ਬੇਲਚਾ ਚੁੱਕਿਆ ਅਤੇ ਸਾਰਾ ਕੂੜਾ ਉੱਥੇ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਉਨ੍ਹਾਂ ਨੂੰ ਸੜਕ ’ਤੇ ਕੂੜਾ ਨਾ ਸੁੱਟਣ ਦੀ ਚਿਤਾਵਨੀ ਦਿੰਦੀ ਰਹੀ ਪਰ ਜਦੋਂ ਸਵਾਤੀ ਮਾਲੀਵਾਲ ਨਾ ਰੁਕੇ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

 

Back to top button