ਫਗਵਾੜਾ ਜਲੰਧਰ ਹਾਈਵੇ ਤੇ ਸਥਿਤ ਨਿੱਜੀ ਰਿਜ਼ੋਰਟ ਵਿੱਚ ਵਲੰਟੀਅਰ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਕਰਨਾ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੋਂ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਪਹੁੰਚੇ ਉਹਨਾਂ ਕਿਹਾ ਕਿ ਵਲੰਟੀਅਰ ਮਿਲਣੀ ਦੇ ਵਿੱਚ 202 ਤੋਂ ਵੀ ਵੱਧ ਜੋਸ਼ ਦੇਖਣ ਨੂੰ ਮਿਲ ਰਿਹਾ ਉਹਨਾਂ ਕਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜਲੰਧਰ ਸੀਟ ਤੇ ਚਰਚਾ ਨੂੰ ਲੈ ਕੇ ਉਹਨਾਂ ਕਿਹਾ ਕਿ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਜਾਵੇਗਾ। ਤੇ ਜਲਦ ਹੀ ਜਲੰਧਰ ਸੀਟ ਤੋਂ ਵੀ ਉਮੀਦਵਾਰ ਐਲਾਨਿਆ ਜਾਵੇਗਾ।
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਦੇ ਨਾਲ ਸਕੂਲ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਫੋਟੋ ਬਾਬਾ ਸਾਹਿਬ ਅੰਬੇਦਕਰ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਇਸ ਕਰਕੇ ਲਗਾਈ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਆਈਡਲ ਮੰਨ ਕੇ ਚੱਲਦੀ ਹੈ ਉਹਨਾਂ ਕਿਹਾ ਕਿ ਈਡੀ ਹਜੇ ਤੱਕ ਅਰਵਿੰਦ ਕੇਜਰੀਵਾਲ ਦੇ ਕੇਸ ਵਿੱਚ ਕੁਝ ਵੀ ਸਾਬਿਤ ਨਹੀਂ ਕਰ ਪਾਈ ਹੈ ਉਹਨਾਂ ਦਾ ਮਕਸਦ ਲੋਕ ਸਭਾ ਇਲੈਕਸ਼ਨ ਨੂੰ ਅੱਗੇ ਲੰਘਾਉਣਾ ਹੈ, ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ਤੇ ਉਹਨਾਂ ਕਿਹਾ ਕਿ ਹਾਲੇ ਤਾਂ ਅੱਠ ਮਹੀਨੇ ਦਾ ਸਮਾਂ ਹੀ ਤਾਂ ਹੋਇਆ ਸੀ ਹਜੇ ਲੰਬੀ ਪਾਰੀ ਖੇਡਣੀ ਤਾਂ ਬਾਕੀ ਸੀ, ‘ਲੋਟਸ ਆਪਰੇਸ਼ਨ’ ਤੇ ਬਿਆਨਬਾਜ਼ੀ ਨੂੰ ਲੈ ਕੇ ਮੰਤਰੀ ਜਿੰਪਾ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਦੇ ਲਈ ਨਹੀਂ ਕਿਹਾ ਗਿਆ ਸੀ, ਲੋਟਸ ਆਪਰੇਸ਼ਨ ਤੇ ਬੋਲਣਾ ਸ਼ੀਤਲ ਅੰਗੂਰਾਲ ਦੇ ਆਪਣੇ ਮਨ ਦੀ ਭਾਵਨਾ ਸੀ। ਉਹਨਾਂ ਕਿਹਾ ਸ਼ੀਤਲ ਲੰਗੂਰਾਲ ਤੇ ਰਿੰਕੂ ਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਛੱਡਣ ਦਾ ਪਛਤਾਵਾ ਜਰੂਰ ਹੋਵੇਗਾ।