

ਸਰਕਾਰੀ ਹਸਪਤਾਲ ਵਿੱਚ ਮਹਿਲਾ ਸਟਾਫ਼ ਵੱਲੋਂ ਸ਼ਰਾਬ ਦੀ ਪਾਰਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਤੇਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ‘ਚ ਭਾਜੜਾਂ ਪੈ ਗਈਆਂ ਹਨ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹਸਪਤਾਲ ਦੀ ਮਹਿਲਾ ਸਟਾਫ਼ ਨੂੰ ਸ਼ਰਾਬ ਪੀਂਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਜ਼ਿਲ੍ਹੇ ਦੇ ਸਰਕਾਰੀ ਜਣੇਪਾ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਮਰੀਜ਼ ਦੇ ਰਿਸ਼ਤੇਦਾਰ ਨੇ ਵੀਡੀਓ ਰਿਕਾਰਡ ਕੀਤਾ ਹੈ। ਇਸ ਵਿੱਚ ਤਿੰਨ ਔਰਤਾਂ ਸ਼ਰਾਬ ਪੀਂਦੀਆਂ ਗੱਲਾਂ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਤਿੰਨੇ ਔਰਤਾਂ ਹਸਪਤਾਲ ਦੇ ਸਟਾਫ਼ ਦੀਆਂ ਦੱਸੀਆਂ ਜਾਂਦੀਆਂ ਹਨ। ਮਰੀਜ਼ ਦੇ ਬੈੱਡ ‘ਤੇ ਦੋ ਔਰਤਾਂ ਬੈਠੀਆਂ ਹਨ ਅਤੇ ਤੀਜੀ ਔਰਤ ਉੱਥੇ ਖੜ੍ਹੀ ਹੈ। ਇਹ ਲੋਕ ਕਿਸੇ ਚੌਥੇ ਬੰਦੇ ਨਾਲ ਗੱਲ ਕਰ ਰਹੇ ਹਨ।