

ਥਾਣਾ ਬਿਆਸ ਵਿਖੇ 2 ਜੁਲਾਈ 2021 ਨੂੰ ਕੋਵਿਡ ਨਿਯਮਾਂ ਦੀਆਂ ਉਲੰਘਣਾ ਅਤੇ ਮਾਈਨਿੰਗ ਠੇਕੇਦਾਰ ਦੇ ਸਟਾਫ ਨੂੰ ਧਮਕਾਉਣ ਦੇ ਦੋਸ਼ਾਂ ਤਹਿਤ ਸੁਖਬੀਰ ਬਾਦਲ ਖਿਲਾਫ਼ ਕੀਤਾ ਗਿਆ ਸੀ ਮਾਮਲਾ ਦਰਜ
ਅੰਮ੍ਰਿਤਸਰ, ਐਸ ਐਸ ਚਾਹਲ।
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਬਿਆਸ ਵਿਖੇ 2 ਜੁਲਾਈ 2021 ਨੂੰ ਕੋਵਿਡ ਨਿਯਮਾਂ ਦੀਆਂ ਉਲੰਘਣਾ ਅਤੇ ਮਾਈਨਿੰਗ ਠੇਕੇਦਾਰ ਦੇ ਸਟਾਫ ਨੂੰ ਧਮਕਾਉਣ ਦੇ ਦੋਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੀ ਅਦਾਲਤ ਵਿੱਚ 2 ਵਜੇ ਪੇਸ਼ ਹੋਣਗੇ।
ਗੌਰਤਲਬ ਹੈ ਕਿ ਇਹ ਮਾਮਲਾ 2 ਜੁਲਾਈ 2021 ਨੂੰ ਉਸ ਵੇਲੇ ਦਰਜ ਕੀਤਾ ਗਿਆ ਸੀ ਜਦ ਸੁਖਬੀਰ ਸਿੰਘ ਬਾਦਲ ਬਿਆਸ ਵਿਖੇ ਕਥਿਤ ਤੌਰ ‘ਤੇ ਹੋ ਰਹੀ ਰੇਤੇ ਦੀ ਮਾਈਨਿੰਗ ‘ਤੇ ਰੇਡ ਕਰਨ ਪੁੱਜੇ ਸਨ। ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਵੀ ਇਸ ਕੇਸ ‘ਚ ਨਾਮਜ਼ਦ ਕੀਤਾ ਗਿਆ ਸੀ। ਇਸੇ ਕੇਸ ‘ਚ ਸੁਖਬੀਰ ਬਾਦਲ ਅਦਾਲਤ ‘ਚ ਪੇਸ਼ ਹੋ ਕੇ ਜ਼ਮਾਨਤ ਲੈਣਗੇ।