Punjab

ਬੱਸ ਅੱਡੇ ਨੇੜੇ ਬਾਇਕ ਸਵਾਰ ਨੇ ਨੌਜਵਾਨ ਸ਼ਰੇਆਮ ਲੜਕੀ ਨੂੰ ਗੋਲੀਆਂ ਨਾਲ ਭੁੰਨਿਆ

ਬਠਿੰਡਾ ਬੱਸ ਅੱਡੇ ਨੇੜੇ ਕੁਝ ਇਕ ਬਾਇਕ ਸਵਾਰ ਨੇ ਸ਼ਰੇਆਮ ਲੜਕੀ ਨੂੰ ਗੋਲੀਆਂ ਮਾਰ ਦਿੱਤੀਆਂ। ਹਸਪਤਾਲ ਲਿਜਾਂਦਿਆਂ ਲੜਕੀ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਿਕ ਕੁੜੀ ਕੁਝ ਮੁੰਡਿਆਂ ਨਾਲ ਕੁਝ ਗੱਲ ਕਰ ਰਹੀ ਸੀ ਕਿ ਕਿਸੇ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ।

ਮਰਨ ਵਾਲੀ ਲੜਕੀ ਦੀ ਉਮਰ ਕਰੀਬ 30-35 ਸਾਲ ਦੇ ਆਸਪਾਸ ਲੱਗ ਰਹੀ ਹੈ। ਮੌਕੇ ‘ਤੇ ਮੌਜੂਦ ਇੱਕ ਬਜ਼ੁਰਗ ਵਰਿਆਮ ਸਿੰਘ ਨੇ ਦੱਸਿਆ ਕਿ ਬਸ ਸਟੈਂਡ ਸਾਹਮਣੇ 2 ਮੁੰਡੇ ਅਤੇ ਇੱਕ ਕੁੜੀ ਗੱਲਾਂ ਕਰ ਰਹੇ ਸਨ। ਇੱਕ ਬੰਦਾ ਮੂੰਹ ਢੱਕ ਕੇ ਬਾਇਕ ਉੱਤੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨੂੰ ਗੋਲੀ ਲੱਗੀ ਅਤੇ ਉਹ ਬੁਰੀਂ ਤਰ੍ਹਾਂ ਜ਼ਖਮੀ ਹੋ ਗਈ। ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ।

Back to top button