Punjab

ਹਾਈ ਕੋਰਟ ਵਲੋਂ ਇਹ ਗੁਰਦੁਆਰਾ ਤੇ ਮੰਦਰ ਨੂੰ ਢਾਹੁਣ ਦੇ ਹੁਕਮ ਜਾਰੀ

High Court orders demolition of this gurdwara and temple

 ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੇ ਖਰੜ ‘ਚ ਗੈਰ-ਕਾਨੂੰਨੀ ਤੌਰ ‘ਤੇ ਬਣੇ ਗੁਰਦੁਆਰਾ ਤੇ ਮੰਦਰ ਨੂੰ ਢਾਹੁਣ ਦੇ ਹੁਕਮ ਦਿੱਤੇ ਨੇ। ਕੋਰਟ ਨੇ 4 ਹਫ਼ਤੇ ਦਾ ਸਮਾਂ ਦਿੱਤਾ ਹੈ ਧਾਰਮਿਕ ਸਮੱਗਰੀ ਹਟਾਉਣ ਲਈ, ਫਿਰ 2 ਹਫ਼ਤੇ ‘ਚ ਢਾਂਚੇ ਢਾਹੇ ਜਾਣਗੇ। ਇਹ ਕਾਰਵਾਈ ਸਥਾਨਕ ਨਿਵਾਸੀਆਂ ਦੀ ਪਟੀਸ਼ਨ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਨੇ ਸੜਕਾਂ ‘ਤੇ ਕਬਜ਼ੇ ਦਾ ਇਲਜ਼ਾਮ ਲਾਇਆ ਸੀ।

ਸੜਕਾਂ ‘ਤੇ ਕਬਜ਼ੇ ਅਤੇ ਪਟੀਸ਼ਨ

 ਸਥਾਨਕ ਨਿਵਾਸੀ ਗੁਰਮੀਤ ਸਿੰਘ ਅਤੇ ਹੋਰਾਂ ਵੱਲੋਂ ਦਰਜ ਕੀਤੀ ਪਟੀਸ਼ਨ ਤੋਂ ਬਾਅਦ ਚਿਤਾ ਵਿੱਚ ਆਇਆ। ਉਨ੍ਹਾਂ ਦਾ ਦੋਸ਼ ਸੀ ਕਿ ਗੁਰਦੁਆਰਾ ਅਤੇ ਮੰਦਰ ਦੀਆਂ ਕਮੇਟੀਆਂ ਨੇ ਰੇਜ਼ੀਡੈਂਟ ਵੈਲਫੇਅਰ ਸੋਸਾਇਟੀ ਨਾਲ ਮਿਲ ਕੇ ਕਲੋਨੀ ਦੀਆਂ ਜਨਤਕ ਸੜਕਾਂ ‘ਤੇ ਅਣਧਿਕ੍ਰਿਤ ਤੌਰ ‘ਤੇ ਕਬਜ਼ਾ ਕਰ ਲਿਆ ਹੈ। ਇਹ ਰਸਤੇ ਜੋ ਨੇੜਲੇ ਬਾਜ਼ਾਰ ਜਾਂ ਹੋਰ ਇਲਾਕਿਆਂ ਤੱਕ ਜਾਣ ਲਈ ਵਰਤੇ ਜਾਂਦੇ ਸਨ, ਹੁਣ ਕੰਧਾਂ ਅਤੇ ਦਰਵਾਜ਼ਿਆਂ ਰਾਹੀਂ ਬੰਦ ਕਰ ਦਿੱਤੇ ਗਏ ਹਨ।

ਲਾਗੂ ਕਰਨ ਲਈ ਐਸਡੀਐਮ ਅਤੇ ਪੁਲਿਸ ਨੂੰ ਹੁਕਮ

ਕੋਰਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਢਾਂਚਿਆਂ ਨੂੰ ਦਿੱਤੇ ਸਮੇਂ ਅੰਦਰ ਖੁਦ ਨਾ ਹਟਾਇਆ ਗਿਆ, ਤਾਂ ਐਸਡੀਐਮ ਖਰੜ ਪੁਲਿਸ ਦੀ ਮਦਦ ਨਾਲ ਇਹ ਢਾਂਚੇ ਢਾਹਣ ਦੀ ਕਾਰਵਾਈ ਕਰਨਗੇ। ਇਸ ਦੌਰਾਨ, ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਰਸਮਾਂ ਦੀ ਪਾਲਣਾ ਕੀਤੀ ਜਾਵੇਗੀ।

Back to top button