ਫਿਲਮੀ ਡਰਾਮਾ ! ਵਿਆਹ ‘ਚ ਲਾਵਾਂ ਸਮੇ ਲਾੜੇ ਨੂੰ ਛੱਡ ਕੇ ਆਸ਼ਕ ਨਾਲ ਭੱਜੀ ਲਾੜੀ
Bride leaves groom at wedding, runs away with lover

Bride leaves groom at wedding, runs away with lover
ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਵਿੱਚ ਹੋ ਰਹੇ ਵਿਆਹ ਦੌਰਾਨ ਬੇਹੱਦ ਹੈਰਾਨ ਕਰਨ ਵਾਲਾ ਫਿਲਮੀ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਚੱਲਦੇ ਵਿਆਹ ‘ਚ ਲਾੜੀ ਵਿਆਹ ਦੀਆਂ ਰਸਮਾਂ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਿਜੈਵਾੜਾ ਨੇੜੇ ਮਾਈਲਾਵਰਮ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿੱਚ ਵਾਪਰੀ। ਇਸ ਘਟਨਾ ਨੇ ਉੱਥੇ ਮੌਜੂਦ ਸੈਂਕੜੇ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ। ਮੌਕੇ ‘ਤੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ 500 ਤੋਂ ਵੱਧ ਮਹਿਮਾਨ ਮੌਜੂਦ ਸਨ। ਜਿਨ੍ਹਾਂ ਸਾਹਮਣੇ ਪਰਿਵਾਰ ਨੂੰ ਵਿਆਹ ਰੱਦ ਕਰਨਾ ਪਿਆ।
ਸੈਂਕੜੇ ਮਹਿਮਾਨਾਂ ਸਾਹਮਣੇ ਪ੍ਰੇਮੀ ਨਾਲ ਭਜੀ ਲਾੜੀ
ਸਥਾਨਕ ਲੋਕਾਂ ਦੇ ਅਨੁਸਾਰ, ਸ਼ੁੱਕਰਵਾਰ ਰਾਤ ਨੂੰ ਲਾੜੇ ਦੇ ਘਰ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਸਨ। ਵਿਆਹ ਦਾ ਪੰਡਾਲ ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਤੇਲੁਗੂ ਰਸਮਾਂ ਅਤੇ ਰਵਾਇਤੀ ਸੰਗੀਤਕ ਸਾਜ਼ ਵਜਾ ਰਹੇ ਸਨ ਅਤੇ ਪੁਜਾਰੀ ਰਸਮੀ ਮੰਤਰਾਂ ਦਾ ਜਾਪ ਕਰ ਰਹੇ ਸਨ। ਇੱਕ ਸ਼ੁਭ ਸਮੇਂ ‘ਤੇ ਇੱਕ ਰਵਾਇਤੀ ਰਸਮ (ਜੀਲਕਰ ਬੇਲਮ) ਕੀਤੀ ਗਈ, ਜਿਸ ਵਿੱਚ ਪਵਿੱਤਰ ਵਿਆਹ ਸਮਾਗਮ ਤੋਂ ਪਹਿਲਾਂ ਲਾੜੇ ਅਤੇ ਲਾੜੀ ਦੇ ਸਿਰਾਂ ‘ਤੇ ਜੀਰਾ ਅਤੇ ਗੁੜ ਰੱਖਿਆ ਜਾਂਦਾ ਹੈ, ਜੋ ਏਕਤਾ ਦਾ ਪ੍ਰਤੀਕ ਹੈ। ਜਿਵੇਂ ਹੀ ਵਿਆਹ ਸਮਾਗਮ ਅੱਗੇ ਵਧਣ ਹੀ ਵਾਲਾ ਸੀ, ਇੱਕ ਨੌਜਵਾਨ ਅਚਾਨਕ ਸਾਹਮਣੇ ਆਇਆ ਅਤੇ ਵਿਆਹ ਹਾਲ ਦੇ ਸਾਹਮਣੇ ਖੜ੍ਹਾ ਹੋ ਗਿਆ। ਉਸ ਨੂੰ ਦੇਖ ਕੇ, ਲਾੜੀ ਤੁਰੰਤ ਮੰਡਪ ਤੋਂ ਉੱਠੀ ਅਤੇ ਹੇਠਾਂ ਉਤਰੀ ਅਤੇ ਸਿੱਧੀ ਉਸ ਕੋਲ ਗਈ। ਕੁਝ ਸਮਾਂ ਦੋਵਾਂ ਨੇ ਗੱਲ ਕੀਤੀ ਅਤੇ ਫਿਰ ਉਹ ਉਸ ਨਾਲ ਤੁਰ ਗਈ।
ਪ੍ਰੇਮੀ ਨਾਲ ਹੀ ਵਿਆਹ ਕਰਵਾਉਣਾ ਚਾਹੂੰਦੀ ਹੈ ਕੁੜੀ
ਇਸ ਘਟਨਾ ਤੋਂ ਲਾੜਾ, ਉਸ ਦਾ ਪਰਿਵਾਰ ਅਤੇ ਵਿਆਹ ‘ਚ ਆਏ ਰਿਸ਼ਤੇਦਾਰ ਹੈਰਾਨ ਰਹਿ ਗਏ। ਜਦੋਂ ਪਰਿਵਾਰ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਲਾੜੀ ਨੇ ਖੁਲਾਸਾ ਕੀਤਾ ਕਿ ‘ਉਹ ਨੌਜਵਾਨ ਉਸ ਦੇ ਹੀ ਪਿੰਡ ਦਾ ਹੈ ਅਤੇ ਉਹ ਉਸ ਨੂੰ ਪਿਆਰ ਕਰਦੀ ਹੈ। ਪਰਿਵਾਰ ਨੂੰ ਸੱਚ ਦੱਸਿਆ ਸੀ ਪਰ ਉਹ ਅਰੇਂਜ ਮੈਰਿਜ ਕਰਵਾ ਰਹੇ ਸਨ, ਪਰ ਮੈਂ ਨਹੀਂ ਚਾਹੁੰਦੀ ਸੀ ਮੈਂ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨਾ ਚਾਹੁੰਦੀ ਸੀ’।
ਇਸ ਘਟਨਾ ਨੇ ਲਾੜੇ ਦੇ ਰਿਸ਼ਤੇਦਾਰਾਂ ਨੂੰ ਗੁੱਸਾ ਆ ਗਿਆ ਅਤੇ ਕੁਝ ਲੋਕਾਂ ਨੇ ਉਸ ਨੌਜਵਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉਸ ‘ਤੇ ਆਖਰੀ ਸਮੇਂ ‘ਤੇ ਵਿਆਹ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾਇਆ। ਜਦੋਂ ਸਥਿਤੀ ਵਿਗੜ ਗਈ, ਤਾਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਕਾਰ ਟਕਰਾਅ ਨੂੰ ਰੋਕ ਲਿਆ।










