PoliticsPunjab

ਅਰਵਿੰਦ ਕੇਜਰੀਵਾਲ ਦੀ ਭੈਣ ਵਲੋਂ ਅਜ਼ਾਦ ਉਮੀਦਵਾਰ ਵੱਜੋਂ ਲੜਣ ਦਾ ਐਲਾਨ

Arvind Kejriwal's sister announced to fight as an independent candidate

ਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ‘ਚ ਲੋਕਸਭਾ ਚੋਣ ਅਜ਼ਾਦ ਉਮੀਦਵਾਰ ਵੱਜੋਂ ਲੜਣ ਦਾ ਐਲਾਨ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆਈ ਯੂਨੀਅਨ ਦੀ ਆਗੂ ਵੱਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਹੁਣ ਬਦਲਾਅ ਵਾਲੀ ਸਰਕਾਰ ਵੱਲੋਂ ਵਾਅਦੇ ਪੂਰ੍ਹੇ ਨਾ ਕੀਤੇ ਜਾਣ ਦੇ ਰੋਸ ਵੱਜੋਂ ਉਸ ਨੇ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ।

ਸੀ.ਪੀ.ਸ਼ਰਮਾ ਨੇ ਦੱਸਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਬਦਲਾਅ ਦੀ ਉਮੀਦ ਕਰਕੇ ਸੱਤਾ ਵਿੱਚ ਲੈ ਕੇ ਆਏ ਸੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਕਦੋਂ ਜਾਗਾਂਗੇ? ਮੇਰੇ ਪਤੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮੈਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹਾਂ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਵਾਂਗ ਕੋਈ ਹੋਰ ਮਾਂ ਜਾਂ ਭੈਣ ਇਸ ਸਮੱਸਿਆ ਦਾ ਸਾਹਮਣਾ ਕਰੇ। ਇਸ ਲਈ ਉਨ੍ਹਾਂ ਨੇ ਹੁਣ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ 10 ਮਈ ਨੂੰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੀਪੀ ਸ਼ਰਮਾ ਨੇ ਆਪਣਾ ਪਹਿਲਾ ਕਰਵਾ ਚੌਥ ਵੀ ਪਾਣੀ ਵਾਲੀ ਟੈਂਕੀ ‘ਤੇ ਮਨਾਇਆ ਸੀ।

Back to top button