ਸਾਲੇ ਨੇ ਜੀਜੇ ਨੂੰ ਤੇਲ ਪਾ ਕੇ ਜਿਉਂਦਾ ਸਾੜਿਆ, ਰੂਹ ਕੰਬਾਊ ਮੌਤ, ਵੀਡੀਓ
Brother-in-law burns brother-in-law alive, heartbreaking death, woman also dies

Brother-in-law burns brother-in-law alive, heartbreaking death, woman also dies
ਜ਼ਿਲ੍ਹੇ ਦੇ ਪਿੰਡ ਸੰਘਾ ਵਿੱਚ ਦਿਲ ਦਹਿਲ ਦੇਣ ਵਾਲੀ ਵਾਰਦਾਤ ਹੋਈ ਹੈ, ਜਿਸ ਨੇ ਹਰ ਇੱਕ ਦੇਖਣ ਵਾਲੇ ਦੇ ਲੂੰ ਕੰਢੇ ਖੜ੍ਹੇ ਕਰੇ ਰੱਖ ਦਿੱਤੇ ਹਨ। ਇੱਕ ਸਾਲੇ ਨੇ ਆਪਣੀ ਭੈਣ ਦੇ ਘਰਵਾਲੇ ਯਾਨੀ ਆਪਣੇ ਜੀਜੇ ‘ਤੇ ਤੇਲ ਪਾ ਕੇ ਸ਼ਰੇਆਮ ਅੱਗ ਲਗਾ ਦਿੱਤੀ। ਇਸ ਖੂਨੀ ਖੇਡ ਵਿੱਚ ਨਾ ਸਿਰਫ਼ ਜੀਜੇ ਦੀ ਮੌਤ ਹੋਈ, ਬਲਕਿ ਬਚਾਅ ਕਰਨ ਆਈ ਇਕ ਹੋਰ ਮਹਿਲਾ ਨੇ ਵੀ ਦਮ ਤੋੜ ਦਿੱਤਾ।
ਮ੍ਰਿਤਕ ਸ਼ਖ਼ਸ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਰੁੱਸ ਕੇ ਸਹੁਰੇ ਗਈ ਆਪਣੀ ਪਤਨੀ ਸੰਦੀਪ ਕੌਰ ਨੂੰ ਲੈਣ ਗਿਆ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਦਾ ਦਿਨ ਉਸ ਲਈ ਕਾਲ ਬਣ ਜਾਵੇਗਾ ਕਿਉਂਕਿ ਸਹੁਰੇ ਗਏ ਲਵਪ੍ਰੀਤ ਦੀ ਆਪਣੇ ਸਾਲੇ ਨਾਲ ਤਕਰਾਰ ਹੋ ਗਈ ਸੀ। ਦੇਖਦੇ ਹੀ ਦੇਖਦੇ ਇਹ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਮੁਲਜ਼ਮ ਸਾਲਾ ਜਿਸਦਾ ਨਾਮ ਸਾਜਨ ਹੈ ਉਸ ਨੇ ਆਪਣੇ ਜੀਜੇ ਉੱਤੇ ਤੇਲ ਛਿੜਕ ਦਿੱਤਾ। ਇੱਥੇ ਹੀ ਬਸ ਨਹੀਂ ਮੁਲਜ਼ਮ ਨੇ ਉਸ ਨੂੰ ਅੱਗ ਲਗਾ ਦਿੱਤੀ।
‘ਜੀਜੇ ਦੀ ਤੜਫ-ਤੜਫ ਮੌਤ’
ਇਸ ਅੱਗ ਵਿੱਚ ਲਵਪ੍ਰੀਤ ਸੜ ਗਿਆ ਅਤੇ ਉਸ ਦੀ ਤੜਫ-ਤੜਫ ਕੇ ਮੌਤ ਹੋ ਗਈ। ਇਸ ਵਾਰਦਾਤ ਵਿੱਚ ਕੋਲ ਖੜ੍ਹੀ ਮਹਿਲਾ ਗੁਰਜੀਤ ਕੌਰ ਜੋ ਲਵਪ੍ਰੀਤ ਨੂੰ ਉਸਦੇ ਸਾਲੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਹ ਵੀ ਅੱਗ ਦੀ ਚਪੇਟ ਵਿੱਚ ਆ ਗਈ ਅਤੇ ਇਲਾਜ ਦੌਰਾਨ ਉਸ ਮਹਿਲਾ ਦੀ ਵੀ ਮੌਤ ਹੋ ਚੁੱਕੀ ਹੈ। ਮ੍ਰਿਤਕ ਮਹਿਲਾ ਮੁਲਜ਼ਮ ਸਾਜਨ ਦੀ ਭਰਜਾਈ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।
- “ਸਾਜਨ ਮੁੱਖ ਮੁਲਜ਼ਮ ਹੈ। ਲਵਪ੍ਰੀਤ ਮੁਲਜ਼ਮ ਦਾ ਜੀਜਾ ਸੀ ਜੋ ਆਪਣੀ ਪਤਨੀ ਨੂੰ ਸਹੁਰੇ ਘਰ ਤੋਂ ਲੈਣ ਗਿਆ ਸੀ। ਜਿੱਥੇ ਉਸਦੀ ਆਪਣੇ ਸਾਲੇ ਨਾਲ ਤਕਰਾਰ ਹੋ ਗਈ। ਸਾਲੇ ਨੇ ਆਪਣੇ ਜੀਜੇ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ। ਪੀੜਤ ਇਸ ਅੱਗ ਵਿੱਚ 92 ਫੀਸਦ ਝੁਲਸ ਗਿਆ ਸੀ। ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਮਹਿਲਾ ਜੋ ਕਿ ਲਵਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਇਸ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਉਸ ਮਹਿਲਾ ਗੁਰਜੀਤ ਕੌਰ ਦੀ ਵੀ ਮੌਤ ਹੋ ਗਈ। ਇਸ ਮਾਮਲੇ ਵਿੱਚ ਮੁਲਜ਼ਮ ਦਾ ਸਾਡੀ ਨਿਗਰਾਨੀ ਹੇਠ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।”- ਨਵਦੀਪ ਸਿੰਘ, ਇੰਸਪੈਕਟਰ










