
ਹਮੇਸ਼ਾ ਦੀ ਤਾਰ੍ਹਾਂ ਸਾਡੇ ਗੁਆਂਢੀ ਦੇਸ਼ ਚੀਨ ਨੇ ਇਹ ਅਜੀਬ ਕਾਰਨਾਮਾ ਕੀਤਾ ਹੈ। ਚੀਨ ਹਮੇਸ਼ਾ ਹੀ ਆਪਣੀਆਂ ਵੱਖ-ਵੱਖ ਅਤੇ ਅਜੀਬ ਕਾਢਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਹਨਾਂ ਕਾਢਾਂ ਦੇ ਸਥਾਈ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਸੇ ਕਰਕੇ ਭਾਰਤੀ ਲੋਕ ਚੀਨੀ ਵਸਤਾਂ ‘ਤੇ ਜਲਦੀ ਭਰੋਸਾ ਕਰਨ ਤੋਂ ਝਿਜਕਦੇ ਹਨ। ਦੱਸ ਦਈਏ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਇਮਾਰਤ ਦੀ 5ਵੀਂ ਮੰਜ਼ਿਲ ‘ਤੇ ਪੈਟਰੋਲ ਪੰਪ ਬਣਿਆ ਹੋਇਆ ਹੈ। ਅਕਸਰ ਅਸੀਂ ਪੈਟਰੋਲ ਪੰਪ ਧਰਤੀ ਤੇ ਬਣਿਆ ਦੇਖਦੇ ਆਏ ਹਾਂ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀਡੀਓ ਚੀਨ ਦੇ ਚੋਂਗਕਿੰਗ ਦੀ ਦੱਸੀ ਜਾ ਰਹੀ ਹੈ। ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਇਮਾਰਤ ਦਾ ਅਗਲਾ ਹਿੱਸਾ ਕਾਫੀ ਨੀਵੇਂ ਤੋਂ ਸ਼ੁਰੂ ਹੋ ਰਿਹਾ ਹੈ। ਅਗਲੇ ਹਿੱਸੇ ਤੋਂ ਇੱਕ ਸੜਕ ਜਾਂਦੀ ਹੈ, ਜੋ ਕਾਫ਼ੀ ਨੀਵੀਂ ਦਿਖਾਈ ਦਿੰਦੀ ਹੈ। ਜਦੋਂਕਿ ਇਮਾਰਤ ਦੇ ਪਿਛਲੇ ਪਾਸੇ ਨੂੰ ਜਾਂਦੀ ਦੂਜੀ ਸੜਕ ਬਿਲਡਿੰਗ ਦੀ 5ਵੀਂ ਮੰਜ਼ਿਲ ਦੀ ਸਤ੍ਹਾ ਦੇ ਬਿਲਕੁਲ ਬਰਾਬਰ ਹੈ। ਜੋ ਵੀ ਪੈਟਰੋਲ ਭਰਵਾਉਣ ਲਈ ਆਵੇਗਾ ਉਹ ਬਿਲਡਿੰਗ ਦੇ ਪਿਛਲੇ ਪਾਸੇ ਤੋਂ ਆਵੇਗਾ, ਜਿਸ ਦੇ ਅੱਗੇ ਸੜਕ ਹੈ।