ਹਿਮਾਚਲ ਪ੍ਰਦੇਸ਼ ਤੋਂ ਆਏ ਅਨਾਰ ਦੇ ਇੱਕ ਡੱਬੇ ਵਿੱਚੋਂ 500 ਅਤੇ 200 ਰੁਪਏ ਦੇ ਨੋਟਾਂ ਦੀ ਸਕਰੈਪ ਮਿਲੀ ਹੈ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ‘ਨੋਟਾਂ’ ਦੀ ਸਕਰੈਪ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਨਕਲੀ ਨੋਟਾਂ ਦੀ ਸਕਰੈਪ ਹੋ ਸਕਦੀ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਨੋਟਾਂ ਦੀ ਕੋਈ ਪ੍ਰੈੱਸ ਨਹੀਂ ਹੈ।
ਮਾਡਲ ਟਾਊਨ ਫੇਜ਼-3 ਵਿੱਚ ਫਲ ਵਿਕਰੇਤਾ ਵਿਸ਼ਾਲ ਕੁਮਾਰ ਨੇ ਵੀਰਵਾਰ ਸਵੇਰੇ ਫਲ ਮੰਡੀ ਵਿੱਚੋਂ 20 ਕਿਲੋ ਅਨਾਰ ਦਾ ਡੱਬਾ ਖਰੀਦਿਆ। ਇਸ ਨਾਲ ਉਹ ਆਪਣੀ ਰੇਹੜੀ ‘ਤੇ ਆ ਗਿਆ। ਜਦੋਂ ਉਸ ਨੇ ਡੱਬਾ ਖੋਲ੍ਹ ਕੇ ਅਨਾਰ ਕੱਢਣੇ ਸ਼ੁਰੂ ਕੀਤੇ ਤਾਂ ਉਸ ਵਿੱਚ ਡੇਢ ਕਿਲੋ ਵਜ਼ਨ ਦੇ ਕਾਗਜ਼ ਦੇ ਟੁਕੜੇ ਮਿਲੇ। ਇਹ ਨੋਟਾਂ ਦੇ ਆਲੇ-ਦੁਆਲਿਓਂ ਕੱਟੀ ਨੋਟਾਂ ਦੀ ‘ਨੋਟਾਂ’ ਦੀ ਸਕਰੈਪ ਸੀ।
ਉਸ ਨੂੰ ਸ਼ੱਕ ਸੀ ਕਿ ਇਹ 500 ਅਤੇ 200 ਰੁਪਏ ਦੇ ‘ਨੋਟਾਂ’ ਦੀ ਸਕਰੈਪ ਸੀ। ਜਿਸ ਅਨਾਰ ਦੇ ਡੱਬੇ ਵਿੱਚੋਂ ‘ਨੋਟਾਂ’ ਦੀ ਸਕਰੈਪ ਮਿਲੀ ਹੈ, ਉਹ ਹਿਮਾਚਲ ਪ੍ਰਦੇਸ਼ ਦਾ ਹੈ। ਇਸ ‘ਤੇ ਹਿਮਾਚਲ ਦਾ ਅਨਾਰ ਛਪਿਆ ਹੋਇਆ ਹੈ। ਇਸ ਮਗਰੋਂ ਉਸ ਨੇ ਬਠਿੰਡਾ ਪੁਲੀਸ ਨੂੰ ਸੂਚਿਤ ਕਰਕੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ।