
ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਬਾਡੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਫੁਟੇਜ ‘ਚ ਵਿਦਿਆਰਥਣ ਨੂੰ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਫੋਨ ‘ਤੇ ਗੱਲ ਕਰਦੇ ਹੋਏ ਹੱਸਦੇ ਅਤੇ ਮਜ਼ਾਕ ਕਰਦੇ ਦੇਖਿਆ ਜਾ ਸਕਦਾ ਹੈ।
ਸਾਊਥ ਲੇਕ ਯੂਨੀਅਨ ਦੀ ਨੌਰਥਈਸਟਰਨ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ 23 ਜਨਵਰੀ ਨੂੰ ਡੇਕਸਟਰ ਐਵੇਨਿਊ ਨਾਰਥ ਅਤੇ ਥਾਮਸ ਸਟਰੀਟ ਨੇੜੇ ਸੈਰ ਕਰਦੇ ਹੋਏ ਸਿਆਟਲ ਪੁਲਿਸ ਦੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ।
ਰਿਪੋਰਟ ਮੁਤਾਬਕ ਫੁਟੇਜ ਵਿੱਚ ਸੀਏਟਲ ਪੁਲਿਸ ਅਫਸਰ ਗਿਲਡ ਦੇ ਉਪ ਪ੍ਰਧਾਨ ਡੇਨੀਅਲ ਔਡਰਰ ਨੂੰ ਗੱਡੀ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਗਿਲਡ ਦੇ ਪ੍ਰਧਾਨ ਮਾਈਕ ਸੋਲਨ ਨਾਲ ਇੱਕ ਕਾਲ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਉਸ ਦੀ (ਜਾਹਨਵੀ) ਕੁਝ ਖਾਸ ਕੀਮਤ ਨਹੀਂ ਸੀ। ‘ “ਉਹ ਮਰ ਗਈ ਹੈ” ਕਹਿਣ ਤੋਂ ਤੁਰੰਤ ਬਾਅਦ, ਆਰਡਰ ਕੰਡੂਲਾ ਦਾ ਜ਼ਿਕਰ ਕਰਦੇ ਹੋਏ ਹੱਸਦਾ ਹੈ, ‘ਉਹ ਇੱਕ ਰੈਗੂਲਰ ਪਰਸਨ ਹੈ।’ ਫਿਰ ਉਹ ਅੱਗੇ ਕਹਿੰਦਾ ਹੈ, ‘ਬਸ 11,000 ਡਾਲਰ ਦਾ ਚੈੱਕ ਲਿਖੋ, ਉਂਝ ਵੀ ਉਹ 26 ਸਾਲਾਂ ਦੀ ਸੀ, ਉਹ ਦੀ ਕੁਝ ਖਾਸ ਕੀਮਤ ਨਹੀਂ ਸੀ।’