EntertainmentIndia

ਮੱਝ ਅਤੇ ਵੱਛਾ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ 58 ਸਾਲ ਬਾਅਦ ਫੜਿਆ

58 ਸਾਲ ਬਾਅਦ ਵੀ ਕਿਸੇ ਨੂੰ ਮੱਝ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ ਗਣਪਤੀ ਵਿੱਠਲ ਵਾਗੋਰ ਨੂੰ ਪੁਲਿਸ ਨੇ 58 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 1965 ‘ਚ ਮੱਝ ਚੋਰੀ ਕਰਨ ਦਾ ਦੋਸ਼ ਹੈ। ਇਸ ਸਮੇਂ ਉਨ੍ਹਾਂ ਦੀ ਉਮਰ 78 ਸਾਲ ਹੈ। ਘਟਨਾ ਦੇ ਸਮੇਂ ਉਨ੍ਹਾਂ ਦੀ ਉਮਰ ਸਿਰਫ 20 ਸਾਲ ਸੀ।

ਦਰਅਸਲ, ਬਿਦਰ ਪੁਲਿਸ ਇਨ੍ਹੀਂ ਦਿਨੀਂ ਇਕ ਕੋਲਡ ਕੇਸ ਪ੍ਰੋਜੈਕਟ ਚਲਾ ਰਹੀ ਹੈ। ਵਾਗੋਰ ਨੇ ਕਰਨਾਟਕ ਦੇ ਬਿਦਰ ਤੋਂ ਇੱਕ ਮੱਝ ਅਤੇ ਇੱਕ ਵੱਛਾ ਚੋਰੀ ਕੀਤਾ ਸੀ। ਬਿਦਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਸਭ ਤੋਂ ਪੁਰਾਣਾ ਐਲਪੀਸੀ (ਲੰਬਾ ਪੈਂਡਿੰਗ ਕੇਸ) ਹੈ। ਬਿਦਰ ਜ਼ਿਲ੍ਹਾ ਮਹਾਰਾਸ਼ਟਰ ਦੀ ਸਰਹੱਦ ‘ਤੇ ਹੈ। ਇਸ ਮਾਮਲੇ ਵਿੱਚ ਵਿੱਠਲ ਦੇ ਨਾਲ ਇਕ ਹੋਰ ਮੁਲਜ਼ਮ ਸੀ ਜਿਸ ਦੀ ਮੌਤ ਹੋ ਚੁੱਕੀ ਹੈ। ਘਟਨਾ ਦੇ ਸਮੇਂ ਕ੍ਰਿਸ਼ਨ ਚੰਦਰ ਦੀ ਉਮਰ 30 ਸਾਲ ਸੀ।

Back to top button