IndiaWorld

ਅਰਬਪਤੀ ਪਰਿਵਾਰ ਨੂੰ ਝਟਕਾ! ਕੋਰਟ ਨੇ 4.5 ਸਾਲ ਦੀ ਸੁਣਾਈ ਸਜ਼ਾ, 9,50,000 ਅਮਰੀਕੀ $ ਮੁਆਵਜ਼ੇ ਵਜੋਂ ਦੇਣ ਨੂੰ ਕਿਹਾ

The court imposed a sentence of 4.5 years, ordered to pay US$ 9,50,000 as compensation.

ਸਵਿਟਜ਼ਰਲੈਂਡ ਦੀ ਕੋਰਟ ਨੇ ਭਾਰਤੀ ਮੂਲ ਦੇ ਅਰਬਪਤੀ ਤੇ ਬ੍ਰਿਟੇਨ ਦੀ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਸਵਿਸ ਕੋਰਟ ਵੱਲੋਂ ਉਨ੍ਹਾਂ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰਿਵਾਰ ਦੇ 4 ਮੈਂਬਰਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ‘ਤੇ ਕਾਮਿਆਂ ਨਾਲ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਹਨ ਪਰ ਕੋਰਟ ਨੇ ਉਨ੍ਹਾਂ ਖਿਲਾਫ ਮਨੁੱਖੀ ਤਸਕਰੀ ਦੇ ਸਾਰੇ ਦੋਸ਼ ਹਟਾ ਦਿੱਤੇ ਹਨ।

ਰਿਪੋਰਟ ਮੁਤਾਬਕ ਦਿੱਗਜ਼ ਉਦਯੋਗਪਤੀ ਪ੍ਰਕਾਸ਼ ਹਿੰਦੂਜਾ ਤੇ ਉਨ੍ਹਾਂ ਦੀ ਪਤਨੀ ਕਮਲ ਹਿੰਦੂਜਾ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ ਅਜੇ ਤੇ ਨੂੰਹ ਨਮਰਤਾ ਨੂੰ 4-4 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਨਾਲ ਹੀ ਕੋਰਟ ਨੇ ਉਨ੍ਹਾਂ ਨੂੰ 950,000 ਅਮਰੀਕੀ ਡਾਲਰ ਮੁਆਵਜ਼ੇ ਵਜੋਂ ਦੇਣ ਨੂੰ ਕਿਹਾ ਹੈ।

Back to top button