IndiaPunjab

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਘਿਨੌਣਾ ਕਾਰਨਾਮਾ: ਗੰਨਮੈਨ ਲੈਣ ਲਈ ਫਰਜ਼ੀ ਰਚਿਆ ਡਰਾਮਾ

International Kabaddi player's dastardly feat: Fake drama to get gunman

ਖੰਨਾ ਵਿੱਚ ਇੱਕ ਕੌਮਾਂਤਰੀ ਕਬੱਡੀ ਖਿਡਾਰੀ ਦਾ ਘਿਨੌਣਾ ਕਾਰਨਾਮਾ ਸਾਹਮਣੇ ਆਇਆ ਹੈ। ਇਸ ਖਿਡਾਰੀ ਨੇ ਗੰਨਮੈਨ ਲੈਣ ਖਾਤਿਰ ਖੁਦ ਨੂੰ ਫਰਜ਼ੀ ਕਾਲ ਕਰਵਾਉਂਦੇ ਹੋਏ ਫਿਰੌਤੀ ਅਤੇ ਧਮਕੀਆਂ ਮਿਲਣ ਦਾ ਡਰਾਮਾ ਰਚਿਆ।

ਖਿਡਾਰੀ ਖੁਦ ਆਪਣੇ ਬਣਾਏ ਜਾਲ ਵਿੱਚ ਫਸ ਗਿਆ ਅਤੇ ਪੁਲਿਸ ਦੀ ਜਾਂਚ ਵਿੱਚ ਸੱਚਾਈ ਸਾਹਮਣੇ ਆ ਗਈ। ਇਸ ਤੋਂ ਬਾਅਦ ਮੁਲਜ਼ਮ ਖਿਡਾਰੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਰਨਵੀਰ ਸਿੰਘ ਨੇ ਲਵਪ੍ਰੀਤ ਤੋਂ ਵਟ੍ਹਸਐਪ ਉਤੇ ਕਾਲ ਕਰਵਾਈ ਅਤੇ ਖੁਦ ਨੂੰ ਧਮਕੀਆਂ ਦਿਵਾਈਆਂ।

ਇਸ ਤੋਂ ਬਾਅਦ ਕਰਨਵੀਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕਬੱਡੀ ਖਿਡਾਰੀ ਪੁਲਿਸ ਵਿਭਾਗ ਤੋਂ ਗੰਨਮੈਨ ਲੈਣਾ ਚਾਹੁੰਦਾ ਸੀ। ਇਸ ਸ਼ਿਕਾਇਤ ਦੀ ਜਾਂਚ ਸੀਆਈਏ ਸਟਾਫ ਵੱਲੋਂ ਕੀਤੀ ਗਈ। ਤਕਨੀਕੀ ਤੌਰ ਉਤੇ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਸ ਨੰਬਰ ਤੋਂ ਧਮਕੀ ਆਈ ਉਹ ਵਿਦੇਸ਼ੀ ਨੰਬਰ ਲਵਪ੍ਰੀਤ ਸਿੰਘ ਕੋਲ ਚੱਲਦਾ ਸੀ।

ਲਵਪ੍ਰੀਤ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਕਰਨਵੀਰ ਨੇ ਧੱਕੇ ਨਾਲ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਰਨਵੀਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਕਰਨਵੀਰ ਸਿੰਘ ਹਾਲ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਸਮਰਾਲਾ ਦੇ ਰਹਿਣ ਵਾਲੇ ਕੋਚ ਦੇਵੀ ਦਿਆਲ ਦੇ ਪਰਿਵਾਰ ਵਿਚੋਂ ਇੱਕ ਹੈ।

ਇਨ੍ਹਾਂ ਦੇ ਪਰਿਵਾਰ ਦਾ ਸਬੰਧ ਕਬੱਡੀ ਨਾਲ ਹੈ। ਕਬੱਡੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਉਤੇ ਨਾਮ ਹੈ। ਡੀਐਸਪੀ ਨਿਖਿਲ ਗਰਗ ਨੇ ਕਿਹਾ ਕਿ ਦੋਰਾਹਾ ਥਾਣਾ ਵਿੱਚ ਕਰਨਵੀਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Back to top button