
ਅਖੌਤੀ ਟ੍ਰੈਵਲ ਏਜੰਟ ਵਿਰੁੱਧ ਥਾਣਾ ਭੋਗਪੁਰ ‘ਚ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਕਰਕੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਜਾਣਕਾਰੀ ਦਿੰਦੇ ਹੋਏ ਮਨੋਹਰ ਸਿੰਘ ਵਾਸੀ ਪਿੰਡ ਚਮਿਆਰੀ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਕੰਵਰਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ ਟ੍ਰੈਵਲ ਏਜੰਟ ਜਗਤਾਰ ਸਿੰਘ ਵਾਸੀ ਚਮਿਆਰੀ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 26 ਲੱਖ ਰੁਪਏ ‘ਚ ਭੇਜਣ ਦਾ ਐਗਰੀਮੈਂਟ ਕੀਤਾ ਜਿਸ ‘ਚੋਂ 14 ਲੱਖ ਰੁਪਏ ਪਹਿਲਾਂ ਦਿੱਤੇ। ਟ੍ਰੈਵਲ ਏਜੰਟ ਨੇ ਕੰਵਰਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ ਵੀਜ਼ਾ, ਏਅਰ ਬਿ੍ਰਟਿਸ਼ ਦੀ ਟਿਕਟ ਤੇ ਵਰਕ ਪਰਮਿਟ ਦੇ ਕਾਗਜ਼ਾਤ ਵ੍ਹਟਸਐਪ ‘ਤੇ ਭੇਜ ਦਿੱਤੇ। ਸ਼ੱਕ ਪੈਣ ‘ਤੇ ਜਦੋਂ ਭੇਜੇ ਕਾਗਜ਼ਾਤਾਂ ਦੀ ਵੈਰੀਫਿਕੇਸ਼ਨ ਕਰਵਾਈ ਤਾਂ ਸਾਰੇ ਫਰਜ਼ੀ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਟ੍ਰੈਵਲ ਏਜੰਟ ਕੋਲ ਲਾਈਸੈਂਸ ਵੀ ਨਹੀਂ ਹੈ। ਟ੍ਰੈਵਲ ਏਜੰਟ ਨੇ ਉਨ੍ਹਾਂ ਕੋਲੋਂ ਲਏ 14 ਲੱਖ ਰੁਪਏ ‘ਚੋਂ 7 ਲੱਖ ਰੁਪਏ ਵਾਪਸ ਕਰ ਦਿੱਤੇ ਤੇ ਬਾਕੀ ਰਹਿੰਦੇ 7 ਲੱਖ ਰੁਪਏ ਲਈ ਆਨਾਕਾਨੀ ਕਰਨ ਲੱਗਾ। ਇਸ ਕਰ ਕੇ ਉਸ ਵਿਰੁੱਧ ਪੁਲਿਸ ਕੋਲ ਦਰਖਾਸਤ ਦਿੱਤੀ ਕਿ ਉਨਾਂ੍ਹ ਨਾਲ ਠੱਗੀ ਮਾਰੀ ਹੈ। ਏਐੱਸਆਈ ਮਹੇਸ਼ ਕੁਮਾਰ ਨੇ ਦੱਸਿਆ ਕਿ ਸਬ-ਡਵੀਜ਼ਨ ਆਦਮਪੁਰ ਦੇ ਡੀਐੱਸਪੀ ਕੰਵਰ ਵਿਜੇ ਪ੍ਰਤਾਪ ਸਿੰਘ ਤੇ ਐੱਸਪੀ ਮਨਪ੍ਰਰੀਤ ਸਿੰਘ ਿਢੱਲੋਂ ਨੇ ਸਾਰੇ ਮਾਮਲੇ ਦੀ ਤਫਤੀਸ਼ ਕਰਕੇ ਤੇ ਡੀਏ ਲੀਗਲ ਦੀ ਸਿਫਾਰਸ਼ ‘ਤੇ ਥਾਣਾ ਭੋਗਪੁਰ ‘ਚ ਟ੍ਰੈਵਲ ਏਜੰਟ ਜਗਤਾਰ ਸਿੰਘ ਵਿਰੁੱਧ ਪੁਲਿਸ ਅਫ਼ਸਰ ਨੇ ਬਹੁਤ ਬਾਰੀਕੀ ਨਾਲ ਜਾਂਚ ਪੜਤਾਲ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ