IndiaEntertainment

ਆਪਣੇ ਪਰਸ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼, ਬਟੂਆ ਹੋ ਜਾਵੇਗਾ ਖਾਲੀ

ਚੰਗਾ ਤੇ ਖ਼ੁਸ਼ਹਾਲ ਜੀਵਨ ਜਿਊਣ ਲਈ ਹਰ ਕੋਈ ਮਿਹਨਤ ਕਰਦਾ ਹੈ। ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤ ਲੋਕਾਂ ਕੋਲ ਪੈਸਾ ਨਹੀਂ ਬਚਦਾ। ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਚੀਜ਼ਾਂ ਨੂੰ ਆਪਣੇ ਬਟੂਏ ਜਾਂ ਪਰਸ ਵਿੱਚ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ।

ਮੰਨਿਆਂ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਪਰਸ ਵਿੱਚ ਰੱਖਣ ਨਾਲ ਧੰਨ ਦੀ ਦੇਵੀ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਜਿਸ ਕਰਕੇ ਇਨ੍ਹਾਂ ਚੀਜ਼ਾਂ ਨੂੰ ਪਰਸ ਵਿੱਚ ਰੱਖਣ ਦੇ ਨਾਲ ਤੁਹਾਡੇ ਪਰਸ ਵਿੱਚ ਪੈਸੇ ਨਹੀਂ ਰਹਿੰਦੇ ਅਤੇ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੂੰ ਪਰਸ ਵਿੱਚ ਨਹੀਂ ਰੱਖਣਾ ਚਾਹੀਦਾ-

ਪਰਸ ਵਿੱਚ ਨਾ ਰੱਖੋ ਇਹ ਚੀਜ਼ਾਂ

ਮ੍ਰਿਤਕ ਪਿਆਰੇ ਦੀ ਫੋਟੋ

ਅਸੀਂ ਅਕਸਰ ਹੀ ਕਿਸੇ ਮ੍ਰਿਤਕ ਪਿਆਰੇ, ਦੋਸਤ ਜਾਂ ਰਿਸ਼ਤੇਦਾਰ ਦੀ ਫੋਟੋ ਆਪਣੇ ਪਰਸ ਵਿੱਚ ਰੱਖ ਲੈਂਦੇ ਹਾਂ। ਅਸੀਂ ਇਹ ਫੋਟੋ ਪਿਆਰ ਤੇ ਯਾਦ ਵਜੋਂ ਰੱਖਦੇ ਹਾਂ। ਪਰ ਵਾਸਤੂ ਸ਼ਾਸਤਰ ਵਿੱਚ ਇਸਨੂੰ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਅਜਿਹਾ ਕਰਨ ਨਾਲ ਤੁਹਾਨੂੰ ਧੰਨ ਦੀ ਸਮੱਸਿਆ ਆ ਸਕਦੀ ਹੈ। ਕਿਸੇ ਮ੍ਰਿਕਤ ਦੀ ਫੋਟੋ ਨੂੰ ਪਰਸ ਵਿੱਚ ਰੱਖਣ ਨਾਲ ਵਾਸਤੂ ਦੋਸ਼ ਵੀ ਪੈਦਾ ਹੋ ਸਕਦਾ ਹੈ।

ਪੁਰਾਣੇ ਬਿੱਲ

ਅਸੀਂ ਅਕਸਰ ਦੀ ਪੁਰਾਣੇ ਬਿੱਲਾਂ ਨੂੰ ਆਪਣੇ ਪਰਸ ਵਿੱਚ ਸੰਭਾਲ ਲੈਂਦੇ ਹਾਂ। ਪਰ ਵਾਸਤੂ ਸ਼ਾਸਤਰ ਦੇ ਵਿੱਚ ਪੁਰਾਣੇ ਬਿੱਲਾਂ ਨੂੰ ਪਰਸ ਵਿੱਚ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਪਰਸ ਵਿੱਚ ਪੈਸੇ ਨਹੀਂ ਰਹਿੰਦੇ ਅਤੇ ਤੁਹਾਨੂੰ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪੁਰਾਣੇ ਬਿੱਲਾਂ ਨੂੰ ਕਦੇ ਵੀ ਪਰਸ ਵਿੱਚ ਨਾ ਰੱਖੋ।

ਚਾਬੀਆਂ

ਕੁਝ ਲੋਕਾਂ ਨੂੰ ਆਪਣੇ ਪਰਸ ਵਿੱਚ ਚਾਬੀਆਂ ਰੱਖਣ ਦੀ ਆਦਤ ਹੁੰਦੀ ਹੈ। ਵਾਸਤੂ ਸ਼ਾਸਤਰ ਵਿੱਚ ਪਰਸ ਵਿੱਚ ਚਾਬੀਆਂ ਰੱਖਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਪਰਸ ਵਿੱਚ ਚਾਬੀਆਂ ਰੱਖਣ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਕਰਕੇ ਆਰਥਿਕ ਸਮੱਸਿਆਵਾਂ ਆਉਂਦੀਆਂ ਹਨ। ਇਸ ਲਈ ਪੈਸਿਆਂ ਵਾਲੇ ਪਰਸ ਵਿੱਚ ਚਾਬੀਆਂ ਨਹੀਂ ਰੱਖਣੀਆਂ ਚਾਹੀਦੀਆਂ।

ਦੇਵੀ ਦੇਵਤਿਆਂ ਦੀਆਂ ਤਸਵੀਰਾਂ

ਤੁਹਾਨੂੰ ਆਪਣੇ ਪਰਸ ਵਿੱਚ ਕਿਸੇ ਵੀ ਦੇਵੀ ਦੇਵਤੇ ਦੀ ਤਸਵੀਰ ਨਹੀਂ ਰੱਖਣੀ ਚਾਹੀਦੀ। ਵਾਸਤੂ ਸ਼ਾਸਤਰ ਵਿੱਚ ਅਜਿਹਾ ਕਰਨਾ ਬਹੁਤ ਅਸ਼ੁਭ ਮੰਨਿਆਂ ਜਾਂਦਾ ਹੈ। ਇਸ ਤੋਂ ਇਲਾਵਾ ਕਾਗਜ਼ ਉੱਤੇ ਲਿਖਿਆ ਕਿਸੇ ਵੀ ਤਰ੍ਹਾਂ ਦਾ ਮੰਤਰ ਵੀ ਪਰਸ ਵਿੱਚ ਨਹੀਂ ਰੱਖਣਾ ਚਾਹੀਦਾ। ਮੰਨਿਆਂ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕਰਜ਼ਾ ਵਧਦਾ ਹੈ ਤੇ ਆਰਥਿਕ ਸਮੱਸਿਆਵਾਂ ਆਉਂਦੀਆਂ ਹਨ।

Related Articles

Leave a Reply

Your email address will not be published.

Back to top button