AmritsarPunjabReligious

ਆ ਗਈ ਬਿੱਲੀ ਥੈਲੀਉ ਬਾਹਰ? ਐਡਵੋਕੇਟ ਹਰਜਿੰਦਰ ਧਾਮੀ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਮਗਰੋਂ ਅਸਤੀਫ਼ਾ ਲਿਆ ਵਾਪਸ

ਆ ਗਈ ਬਿੱਲੀ ਥੈਲੀਉ ਬਾਹਰ? ਐਡਵੋਕੇਟ ਹਰਜਿੰਦਰ ਧਾਮੀ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਮਗਰੋਂ ਅਸਤੀਫ਼ਾ ਲਿਆ ਵਾਪਸ

ਸੁਖਬੀਰ ਬਾਦਲ ਦੀ ਹਰਜਿੰਦਰ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਵੱਡੀ ਅਪਡੇਟ ਸਾਹਮਣੇ ਆਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨਾਲ ਅੱਜ ਹੋਈ ਮੁਲਾਕਾਤ ਤੋਂ ਬਾਅਦ ਧਾਮੀ ਨੇ ਇਹ ਫੈਸਲਾ ਲਿਆ ਹੈ। ਉਹ ਇਕ ਦੋ ਦਿਨਾਂ ਤੱਕ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਣਗੇ।

 

ਜਥੇਦਾਰ ਗੜਗੱਜ  ਤੇ ਗਿਰੇਗੀ ਗਾਜ? ਜਾਂ ਹੁਕਮਨਾਮੇ ਤੇ ਦੇਣਗੇ ਪਹਿਰਾ! 2ਦਸੰਬਰ ਫਸੀਲ ਤੋਂ ਹੁਕਮਨਾਮਾ ਜੋ ਹੋਇਆ ਉਸਤੇ ਕੀ ਰਹੇਗਾ ਨਵੇਂ ਜਥੇਦਾਰ ਰੁੱਖ ਬਿਆਨਾਂ ਤੱਕ ਹੀ ਸੀਮਿਤ ਜਾਂ ਕਰਨਗੇ ਕਾਰਵਾਈ? ਪੰਥ ਨੂੰ ਪੂਰੀ ਆਸ 🙏

 

 

 

 

ਹੁਣ ਸੁਖਬੀਰ ਖੁਦ ਪਹੁੰਚੇ ਧਾਮੀ ਘਰ ਮਣਾਉਣ? ਆ ਗਈ ਬਿੱਲੀ ਥੈਲੀਓ ਬਾਹਰ!ਧਾਮੀ ਨੂੰ ਜਥੇਦਾਰ ਮਨਾਉਣ ਗਏ ਸੀ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਇਆ ਸੀ ਮੈ ਅਸਤੀਫ਼ਾ ਵਾਪਿਸ ਨਹੀਂ ਲਵਾਂਗਾ। ਖੈਰ ਹੁਣ ਜਥੇਦਾਰ ਵੀ ਲਾਂਭੇ ਕਰ ਦਿੱਤੇ ਨੇ। ਮਜੀਠੀਏ ਨਾਲ ਪਹਿਲਾਂ ਸੁਰ ਨਹੀਂ ਰਲ ਰਹੀ ਉਹ ਵੀ ਧਾਮੀ ਘਰ ਹੋ ਕੇ ਆਏ ਸਨ। ਪਰ ਹੁਣ ਕੱਲ ਭੂੰਦੜ ਵਲੋਂ ਕੱਲ ਧਾਮੀ ਦਾ ਅਸਤੀਫ਼ਾ ਰੱਦ ਕਰਨ ਬਾਅਦ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਬਾਦਲ ਮਣਾਉਣ ਗਏ ਜਾਂ ਜਾ ਰਹੇ ਗੱਲ ਪੱਚਦੀ ਨਹੀਂ। ਜੇ ਧਾਮੀ ਮੰਨਦੇ ਨੇ ਫਿਰ 7 ਮੈਂਬਰੀ ਦਾ ਹਿੱਸਾ ਬਣਨਗੇ ਏ ਤਾਂ ਸੁਪਨੇ ਵਿੱਚ ਨਾ ਸੋਚੋ? ਫਿਰ ਉਹ ਫ਼ਸੀਲ ਦੇ ਹੁਕਮਾਂ ਤੋਂ ਭਗੋੜੇ ਹੋਏ ਬੰਦੇ ਦੇ ਕਹਿਣ ਜੇ ਮੰਨਦੇ ਨੇ ਫਿਰ ਸਾਫ ਹੋ ਜਾਊ ਕਿ SGPC ਤੋਂ ਅਸਤੀਫ਼ਾ ਦੇਣਾ ਇੱਕ ਡਰਾਮਾ ਸੀ। ਜੇ ਉਹ ਮੰਨਦੇ ਨੇ ਤੇ ਆਪਣੇ ਬਿਆਨ ਤੋਂ ਹੀ ਪਲਟ ਕੇ ਜੋ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਦਿੱਤਾ ਸੀ ਥੁੱਕ ਕੇ ਚੱਟਣਾ ਤਾਂ ਹੋਵੇਗਾ ਹੀ ਕਿ ਉਹ ਬੰਦਾ ਜੋ ਸ਼੍ਰੀ ਦਰਬਾਰ ਸਾਹਿਬ ਅੰਦਰ ਕਹੀ ਗੱਲ ਤੋਂ ਪਲਟ ਜਾਵੇ ਉਹਨੂੰ ਹੱਕ ਹੈ ਉੱਥੇ ਦੀ ਸੇਵਾ ਸਾਂਭਣ ਦਾ।ਕੀ ਧਾਮੀ ਵਾਪਿਸ ਆਉਣ ਤੇ ਜਥੇਦਾਰ ਵਾਪਿਸ ਆਣਗੇ?

 

ਅੱਜ ਹੀ ਕਿਉਂ ਲੋੜ ਪੈ ਗਈ ਬਾਦਲ ਨੂੰ ਸੁਖਬੀਰ ਘਰ ਜਾਣ ਦੀ!ਪਰਸੋ ਤੱਕ ਤੇ ਡਾਕਟਰ ਦਾ ਹਵਾਲਾ ਦਿੱਤਾ ਗਿਆ ਸੀ ਸੁਖਬੀਰ ਦੇ ਸੱਟ ਲੱਗੀ ਕਰਕੇ ਆਰਾਮ ਕਿਹਾ ਜਿਸ ਕਾਰਨ ਉਹਨਾਂ ਇੱਕ ਮੀਟਿੰਗ ਘਰ ਹੀ ਕੀਤੀ ਸੀ!ਹੁਣ ਉਹ ਆਰਾਮ ਦੀ ਲੋੜ ਨਹੀਂ? ਬੜੇ ਸਵਾਲ ਖੜ੍ਹੇ ਹੁੰਦੇ ਅੱਜ 18 ਤਰੀਕ ਨੂੰ 11ਵੱਜੇ ਭਰਤੀ ਕਮੇਟੀ ਵਲੋਂ ਸ਼੍ਰੀ ਦਰਬਾਰ ਸਾਹਿਬ ਪੁੱਜਣਾ ਹੈ ਅਰਦਾਸ ਕਰਕੇ ਤਖਤ ਸਾਹਿਬ ਦੇ ਸਨਮੁਖ ਹੋ ਕੇ ਫਿਰ ਗਲਿਆਰੇ ਵਿੱਚ ਭਰਤੀ ਸ਼ੁਰੂਆਤ ਹੋਣੀ ਹੈ। ਠੀਕ ਉਸਤੋਂ ਪਹਿਲਾਂ ਧਾਮੀ ਨਾਲ ਬਾਦਲ ਦੀ ਮੁਲਾਕਾਤ ਨੇ ਹਨੇਰੀ ਲੈ ਆਂਦੀ ਹੈ। ਕੱਲ ਦਲਜੀਤ ਚੀਮਾ ਵਲੋਂ ਭਰਤੀ ਕਮੇਟੀ ਵਾਲਿਆਂ ਨੂੰ ਬੇਈਮਾਨ, ਫਰਾਡ ਕਹਿਣਾ ਕਿ ਫਸੀਲ ਦੀ ਤੋਹੀਨ ਨਹੀਂ ਸੀ। ਬਾਕੀ ਦੇਖੋ ਕੀ ਹੁੰਦਾ ਅਗਲੇ ਸੁਨੇਹੇ ਲਈ ਜਲਦੀ ਮਿਲਦੇ ਹਾਂ।

 

Back to top button