ਲੁਧਿਆਣਾ ਵਿਚ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮੁਲਾਜ਼ਮ ਨੂੰ ਗੋਲੀ ਲੱਗੀ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਕ੍ਰਿਸ਼ਨਾ ਨਗਰ ਵਿਚ ਪੀਜੀ ਵਿਚ ਰਹਿੰਦਾ ਹੈ।
ਸ਼ਾਮ ਨੂੰ ਪੀਜੀ ਦੇ ਰੂਮ ਵਿਚ ਗੋਲੀ ਚੱਲਣ ਦੀ ਆਵਾਜ਼ ਆਈ ਜਿਸਦੇ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮਰਨ ਵਾਲਾ ਮੁਲਾਜ਼ਮ ਪੁਲਿਸ ਲਾਈਨ ਵਿਚ QRT ਟੀਮ ਵਿਚ ਤਾਇਨਾਤ ਸੀ।