ਇਥੇ ਪੋਲਿੰਗ ਬੂਥ ਦੇ ਬਾਹਰ ਚੱਲੀ ਗੋਲੀ, 2 ਪਿੰਡਾਂ ‘ਚ ਵੋਟਿੰਗ ਰੱਦ
Shot fired outside the polling booth here, voting canceled in 2 villages

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ‘ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਪਠਾਨਕੋਟ ਦੇ ਵਿਧਾਨਸਭਾ ਹਲਕਾ ਭੋਆ ਦੇ ਪਿੰਡ ਚਸ਼ਮਾ ਜਕਰੋਰ ਵਿਖੇ ਬੈਲੇਟ ਪੇਪਰ ਤੇ ਉਮੀਦਵਾਰ ਦਾ ਚੋਣ ਨਿਸ਼ਾਨ ਛਪਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਲਈ ਖੜ੍ਹੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਾਪਿਆ ਗਿਆ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਚੋਣ ਨੂੰ ਰੋਕ ਦਿੱਤ ਗਿਆ ਹੈ।
ਲੁਧਿਆਣਾ ਦੇ 2 ਪਿੰਡਾਂ ਵਿੱਚ ਵੋਟਿੰਗ ਰੱਦ, ਨਵੀਂ ਤਰੀਕ ਤੋਂ ਬਾਅਦ ਪੈਣਗੀਆਂ ਵੋਟਾਂ
ਲੁਧਿਆਣਾ ਦੇ ਪਿੰਡ ਦੌਲਾ ਅਤੇ ਪੌਨਾ ਦੇ ਵਿੱਚ ਚੋਣ ਰੱਦ ਕਰ ਦਿੱਤੀ ਗਈ ਹੈ। ਜਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਹਨਾਂ ਪਿੰਡਾਂ ਵਿੱਚ ਚੋਣ ਰੱਦ ਕੀਤੀ ਗਈ।
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਰੁਕੀ ਪੋਲਿੰਗ, ਕੁਝ ਬੈਲਟ ਪੇਪਰ ਗੁੰਮ
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਰੁਕੀ ਹੈ। ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਦੇ ਬੈਲੇਟ ਪੇਪਰ ਗੁੰਮ ਦੱਸੇ ਜਾ ਰਹੇ ਹਨ