ਇਸ ਠੱਗ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਨੂੰ ਦਿੱਤਾ 52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ!
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਾਮਲੇ ‘ਚ ਮੁਲਜ਼ਮ ਬਣਾਇਆ ਹੈ। ਜੈਕਲੀਨ ਨੂੰ ਕਰੀਬ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਵੀ ਦੋਸ਼ੀ ਬਣਾਇਆ ਗਿਆ ਹੈ।
ਹਾਲ ਹੀ ‘ਚ ਜੈਕਲੀਨ ਫਰਨਾਂਡੀਜ਼ ਦੀਆਂ ਕੁਝ ਤਸਵੀਰਾਂ ਸੁਕੇਸ਼ ਚੰਦਰਸ਼ੇਖਰ ਨਾਲ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਇਨ੍ਹਾਂ ਦੋਹਾਂ ਸ਼ਬਦਾਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ।
ਹਾਲਾਂਕਿ ਇਹ ਦੋਵੇਂ ਸ਼ਬਦ ਨਵੇਂ ਨਹੀਂ ਹਨ ਪਰ ਫਿਰ ਵੀ ਚਰਚਾ ‘ਚ ਆਉਣ ਕਾਰਨ ਕਈ ਲੋਕਾਂ ਲਈ ਨਵੇਂ ਹਨ। ਅਸਲ ‘ਚ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਔਰਤ ਪਿਆਰ ਦੀ ਬਜਾਏ ਕਿਸੇ ਦੀ ਜਾਇਦਾਦ ਲਈ ਰਿਸ਼ਤੇ ‘ਚ ਆਉਂਦੀ ਹੈ ਤਾਂ ਉਸ ਨੂੰ ਗੋਲਡ ਡਿਗਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ੂਗਰ ਡੈਡੀ ਸ਼ਬਦ ਵੀ ਬਹੁਤ ਪੁਰਾਣਾ ਹੈ। ਇਸ ‘ਚ ਡੈਡੀ ਵਰਗਾ ਕੁਝ ਵੀ ਨਹੀਂ ਹੈ ਅਤੇ ਇਹ ਰਿਸ਼ਤੇ ਲਈ ਵਰਤਿਆ ਜਾਂਦਾ ਹੈ। ਜਦੋਂ ਇੱਕ ਜਵਾਨ ਕੁੜੀ ਦਾ ਇੱਕ ਬਹੁਤ ਹੀ ਅਮੀਰ ਅਤੇ ਬੁੱਢੇ ਆਦਮੀ ਨਾਲ ਰਿਸ਼ਤਾ ਬਣ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰਿਸ਼ਤਾ ਰਸਮੀ ਨਹੀਂ ਹੈ, ਸਿਰਫ਼ ਇੱਕ-ਦੂਜੇ ਦੀਆਂ ਲੋੜਾਂ ‘ਤੇ ਅਧਾਰਤ ਹੈ। ਸ੍ਰੀਲੰਕਾ ‘ਚ ਜਨਮੀ ਜੈਕਲੀਨ ਫਰਨਾਂਡੀਜ਼ ਪਿਛਲੇ ਕਾਫ਼ੀ ਸਮੇਂ ਤੋਂ ਮੁਸ਼ਕਿਲਾਂ ‘ਚ ਘਿਰੀ ਹੋਈ ਹੈ।