
ਬ੍ਰਾਜ਼ੀਲ ਦੇ ਇੱਕ ਵਿਅਕਤੀ ਨੇ ਆਪਣੀਆਂ ਪਤਨੀਆਂ ਨੂੰ ਖੁਸ਼ ਰੱਖਣ ਲਈ ਇੱਕ ਬਹੁਤ ਹੀ ਅਨੋਖਾ ਤੋਹਫ਼ਾ ਦਿੱਤਾ ਹੈ। ਬ੍ਰਾਜ਼ੀਲ ਦੇ ਸਾਓ ਪਾਓਲੋ ਦੇ ਰਹਿਣ ਵਾਲੇ ਆਰਥਰ ਓਰਸੋ ਦੀਆਂ 6 ਪਤਨੀਆਂ ਹਨ। ਉਨ੍ਹਾਂ ਲਈ 20 ਫੁੱਟ ਲੰਬਾ ਬੈੱਡ ਬਣਾਇਆ ਹੈ। ਇਸ ਨੂੰ ਬਣਾਉਣ ਦਾ ਖਰਚਾ ਵੀ ਮਾਮੂਲੀ ਨਹੀਂ ਸੀ। ਉਰਸੋ ਨੇ ਇਸ ਲਈ 81 ਲੱਖ 54 ਹਜ਼ਾਰ ਰੁਪਏ ਖਰਚ ਕੀਤੇ।
ਕੁੱਲ 950 ਲੱਗੇ ਪੇਚ
ਆਰਥਰ ਓਰਸੋ ਦਾ ਇਹ ਬੈੱਡ 20 ਫੁੱਟ ਲੰਬਾ ਅਤੇ 7 ਫੁੱਟ ਚੌੜਾ ਹੈ। ਇਸ ਵਿੱਚ ਕੁੱਲ 950 ਪੇਚ ਹਨ। ਇੰਨਾ ਵੱਡਾ ਬਿਸਤਰਾ ਬਣਾਉਣ ਵਿਚ ਬਹੁਤ ਸਮਾਂ ਲੱਗਾ। ਇਹ 15 ਮਹੀਨਿਆਂ ਵਿੱਚ ਪੂਰਾ ਹੋਇਆ। 12 ਲੋਕਾਂ ਨੇ ਇਸਨੂੰ ਬਣਾਇਆ ਹੈ। ਆਰਥਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ 20 ਫੁੱਟ ਦੇ ਬੈੱਡ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ਰਿਸ਼ਤੇ ‘ਚ ਖੁਸ਼ੀਆਂ ਲਿਆਉਣ ਲਈ ਮੈਂ ਉਹ ਕੰਮ ਕੀਤਾ ਹੈ, ਜੋ ਕਿਸੇ ਵੀ ਵਿਅਕਤੀ ਲਈ ਮੁਸ਼ਕਿਲ ਹੋਵੇਗਾ।