ਲਖਨਊ ਦਾ ‘ਅਨੋਖਾ ਮਾਲ’ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਅਜਿਹਾ ਮਾਲ ਹੈ, ਜਿਥੇ ਕੋਈ ਵੀ ਗਰੀਬ ਬੰਦਾ ਆ ਕੇ ਗਰਮ ਕੱਪੜੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮੁਫਤ ਲੈ ਸਕਦਾ ਹੈ। ਸ਼ੁਭਚਿੰਤਕਾਂ ਵੱਲੋਂ ਦਾਨ ਕੀਤੇ ਗਏ ਇਹ ਕੱਪੜੇ ਰਿਕਸ਼ਾ ਚਾਲਕਾਂ, ਮਜ਼ਦੂਰਾਂ, ਝੁੱਗੀ-ਝੌਂਪੜੀ ਵਾਲਿਆਂ ਅਤੇ ਸਮਾਜ ਦੇ ਹੋਰ ਪਛੜੇ ਵਰਗਾਂ ਨੂੰ ਸਰਦੀਆਂ ਦੇ ਮਹੀਨਿਆਂ ਦੌਰਾਨ ਠੰਡ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਇਹ ‘ਅਨੋਖਾ ਮਾਲ’ ਸਾਲ ਦੇ ਤਿੰਨ ਮਹੀਨਿਆਂ (ਦਸੰਬਰ, ਜਨਵਰੀ ਅਤੇ ਫਰਵਰੀ) ਲਈ ਚੱਲਦਾ ਹੈ ਅਤੇ ਗਰੀਬਾਂ ਨੂੰ ਦਾਨੀਆਂ ਤੋਂ ਇਕੱਠੇ ਕੀਤੇ ਉੱਨੀ ਕੱਪੜੇ ਭੇਟ ਕਰਦਾ ਹੈ। ਇਹ ਸਿਲਸਿਲਾ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ।
ਇਸ ਮਾਲ ਨੂੰ ਚਲਾਉਣ ਵਾਲੇ ਡਾਕਟਰ ਅਹਿਮਦ ਰਜ਼ਾ ਖਾਨ ਨੇ ਕਿਹਾ, ‘ਹੋਰ ਥਾਵਾਂ ਅਤੇ ਮੌਕਿਆਂ ‘ਤੇ ਲੋੜਵੰਦਾਂ ਨੂੰ ਉੱਨੀ ਕੱਪੜੇ ਵੰਡੇ ਜਾਂਦੇ ਹਨ ਅਤੇ ਜਿਥੇ ਪ੍ਰਾਪਤ ਕਰਨ ਵਾਲੇ ਆਮ ਤੌਰ ‘ਤੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਹਨ।