ਇੰਡੀਆ ਟੂਡੇ ਵਲੋਂ ਅੰਮ੍ਰਿਤਪਾਲ ਸਿੰਘ ਦੀਆਂ "ਸੋਸ਼ਲ ਮੀਡੀਆ 'ਤੇ ਚੈਟਾਂ ਅਤੇ ਵਾਇਸ ਨੋਟਸ" ਦਾ ਵੱਡਾ ਖ਼ੁਲਾਸਾ
‘ਖਾਲਿਸਤਾਨ’ ਦੀ ਮੰਗ ਕਰਨ ਵਾਲਾ ਅੰਮ੍ਰਿਤਪਾਲ ਸਿੰਘ ਇਨ੍ਹੀਂ ਦਿਨੀਂ ਫਰਾਰ ਹੋਣ ਲਈ ਮਜਬੂਰ ਹੈ। ਬੀਤੇ 5 ਦਿਨਾਂ ਤੋਂ ਪੰਜਾਬ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਕਈ ਮਾਮਲਿਆਂ ਵਿੱਚ ਦੋਸ਼ੀ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਸਿੱਖ ਸੰਤ ਦੱਸਦਾ ਹੈ ਤੇ ਵੱਖਰੇ ਦੇਸ਼ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਇਸ ਸਭ ਦੇ ਵਿਚਕਾਰ ਕਈ ਅਜਿਹੇ ਸੱਚ ਸਾਹਮਣੇ ਆਏ ਹਨ, ਜੋ ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਅੰਮ੍ਰਿਤਪਾਲ ਸਿੰਘ ਸੋਸ਼ਲ ਮੀਡੀਆ ‘ਤੇ ਕਈ ਕੁਆਰੀਆਂ ਅਤੇ ਵਿਆਹੀਆਂ ਔਰਤਾਂ ਨਾਲ ਚੈਟ ਕਰਦਾ ਸੀ। ਉਹ ਔਰਤਾਂ ਨੂੰ ਬਲੈਕਮੇਲ ਵੀ ਕਰਦਾ ਸੀ।
ਇੰਡੀਆ ਟੂਡੇ ਨੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੀਆਂ ਚੈਟਾਂ ਅਤੇ ਵਾਇਸ ਨੋਟਸ ਤੱਕ ਪਹੁੰਚ ਕੀਤੀ ਹੈ। 12 ਵੌਇਸ ਨੋਟਸ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਉਹ ਔਰਤਾਂ ਨਾਲ ਆਮ ਸਬੰਧ (Casual Relationship) ਬਣਾਉਣਾ ਚਾਹੁੰਦਾ ਹੈ ਨਾ ਕਿ ਗੰਭੀਰ। ਇੱਕ ਵੌਇਸ ਨੋਟ ਵਿੱਚ, ਉਹ ਕਹਿੰਦਾ ਹੈ ਕਿ ਔਰਤਾਂ (Relationship ਵਿੱਚ) ਬਹੁਤ ਜਲਦੀ ਗੰਭੀਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਤੀਸਰੇ ਵੌਇਸ ਨੋਟ ਵਿੱਚ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ “ਉਹ ਕਿਸੇ ਵੀ ਔਰਤ ਨਾਲ ਉਦੋਂ ਤੱਕ ਰਿਸ਼ਤਾ ਬਣਾਉਣ ਲਈ ਤਿਆਰ ਹੈ ਜਦੋਂ ਤੱਕ ਇਸ ਨਾਲ ਉਸਦੇ ਵਿਆਹ ਵਿੱਚ ਕੋਈ ਸਮੱਸਿਆ ਨਾ ਹੋਵੇ।”
‘ਸਾਡਾ ਹਨੀਮੂਨ ਹੋਵੇਗਾ ਦੁਬਈ ‘ਚ’
ਰਿਪੋਰਟਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਵੱਡੀ ਗਿਣਤੀ ‘ਚ ਮਹਿਲਾ ਫਾਲੋਅਰਜ਼ ਨਾਲ ਨਿਯਮਿਤ ਤੌਰ ‘ਤੇ ਗੱਲਬਾਤ ਕਰਦੇ ਹਨ। ਇਕ ਔਰਤ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਲਿਖਿਆ, “ਤਾਂ ਸਾਡਾ extra marital confirmed ਹੋ ਗਿਆ? ਅਤੇ ਅੱਗੇ ਕਹਿੰਦਾ ਹੈ ਕਿ ਸਾਡਾ ਹਨੀਮੂਨ ਦੁਬਈ ‘ਚ ਹੋਵੇਗਾ। ਔਰਤ ਨੇ ਜਵਾਬ ‘ਚ ਉਸ ਨੂੰ ਹੱਸਦੇ ਹੋਏ ਇਮੋਜੀ ਭੇਜੇ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਵੀਡੀਓ ਕਾਲ ‘ਤੇ ਅੰਮ੍ਰਿਤਪਾਲ ਸਿੰਘ ਨੇ ਵੀ ਔਰਤ ਨੂੰ ਕਿਸ ਕਰਦੇ ਹੋਏ ਵੀ ਵੇਖਿਆ ਗਿਆ ਹੈ।