ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਤੀਜਾ ਕਨਵੋਕੇਸ਼ਨ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ। ਸਮਾਰੋਹ ‘ਚ ਕਾਲਜ ਦੇ ਸੈਸ਼ਨ 2019-2022 ਦੇ ਗ੍ਰੈਜੂਏਟ ਵਿਦਿਆਰਥੀਆਂ ਨੇ ਸ਼ਰਿਕਤ ਕੀਤੀ ਤੇ ਇਸ ਦੀ ਪ੍ਰਧਾਨਗੀ ਡਾ ਸ਼ੈਲੇਸ਼ ਤਿ੍ਪਾਠੀ ਤੇ ਰਾਹੁਲ ਜੈਨ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਅਕੈਡਮਿਕ ਪੋ੍ਸੈਸ਼ਨ ਨਾਲ ਹੋਈ, ਜਿਸ ‘ਚ ਮੁੱਖ ਮਹਿਮਾਨ, ਸਮੂਹ ਮੈਨੇਜਮੈਂਟ, ਡਿਗਨਿਟਰੀਜ਼ ਵੱਖ-ਵੱਖ ਵਿਭਾਗਾਂ ਦੇ ਮੁੱਖੀ ਤੇ ਫੈਕਲਿਟੀ ਮੈਂਬਰ ਕਾਲਜ ਬੈਂਡ ਦੀ ਧੁਨ ਨਾਲ ਸਮਾਗਮ ਵਾਲੀ ਥਾਂ ‘ਤੇ ਪੁੱਜੇ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ ਐੱਸਕੇ ਮਿਸ਼ਰਾ, ਰਜਿਸਟਰਾਰ, ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਨ। ਸੰਦੀਪ ਜੈਨ (ਟਰੱਸਟੀ), ਅਰਾਧਨਾ ਬੌਰੀ (ਐਗਜੀਕਿਊਟਿਵ ਡਾਇਰੈਕਟਰ ਕਾਲਜ) ਤੇ ਡਾ ਪਲਕ ਬੌਰੀ (ਡਾਇਰੈਕਟਰ ਸੀਐਸਆਰ), ਡਾ ਅਰਜਿੰਦਰ (ਪਿੰ੍ਸੀਪਲ, ਬੀਐਡ ਕਾਲਜ) ਨੇ ਗੈਸਟ ਓਫ ਆਨਰ ਵੱਜੋਂ ਸ਼ਰਿਕਤ ਕੀਤੀ। ਇਸ ਸਮਾਰੋਹ ‘ਚ ਪੰਜ ਵਿਭਾਗਾਂ ਇੰਫੋਰਮੇਸ਼ਨ ਤਕਨਾਲੋਜੀ, ਮੈਨਜਮੈਂਟ, ਹੋਟਲ ਮੈਨਜਮੈਂਟ, ਐਗਰੀਕਲਚਰ ਤੇ ਮੈਡੀਕਲ ਲੈਬ ਸਾਇੰਸ ਦੇ 200 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਰਾਪਤ ਕੀਤੀਆਂ। 80% ਯੋਗ ਗ੍ਰੈਜੂਏਟ ਕਾਲਜ ਪਲੇਸਮੈਂਟ ਸੈੱਲ ਦੁਆਰਾ ਨਾਮਵਰ ਕੰਪਨੀਆਂ ‘ਚ ਪਲੇਸਡ ਹਨ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ‘ਚ ਤੀਜੀ ਕਨਵੋਕੇਸ਼ਨ ‘ਚ ਹਾਜ਼ਰ ਹੋਣ ਦਾ ਮੌਕਾ ਮਿਲਣ ਲਈ ਧੰਨਵਾਦ ਪ੍ਰਗਟ ਕੀਤਾ। ਉਨਾਂ੍ਹ ਨੇ ਨਵੇਂ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ ਸਿੱਖਿਆ ‘ਚ ਉੱਚੇ ਮਿਆਰਾਂ ਨੂੰ ਕਾਇਮ ਰੱਖ ਰਿਹਾ ਹੈ ਤੇ ਨੌਜਵਾਨ ਗ੍ਰੈਜੂਏਟਾਂ ਨੂੰ ਸਮਾਜ ਦੀ ਉੱਨਤੀ ਲਈ ਢਾਲਣ ‘ਚ ਮਦਦ ਕਰ ਰਿਹਾ ਹੈ। ਡਾ. ਅਨੂਪ ਬੌਰੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾ. ਸ਼ੈਲੇਸ਼ ਤਿ੍ਪਾਠੀ ਨੇ ਗ੍ਰੈਜੂਏਟ ਤੇ ਇੰਨੋਸੈਂਟ ਹਾਰਟਸ ਗਰੁੱਪ ਦੇ ਫੈਕਲਿਟੀ ਨੂੰ ਗ੍ਰੈਜੂਏਸ਼ਨ ਸਮਾਰੋਹ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ।