ਇੰਨੋਸੈਂਟ ਹਾਰਟਸ ਗਰੁੱਪ ਦੇ ਤੱਤਵਾਧਾਨ ਵਿੱਚ ਇਨੋਕਿਡਸ-ਅਰਲੀ ਲਰਨਿੰਗ ਸੈਂਟਰ ਦੀ ਸ਼ੁਰੂਆਤ
ਇੰਨੋਸੈਂਟ ਹਾਰਟਸ ਦੇ ਇਨੋਕਿਡਸ ਪ੍ਰੀ-ਪ੍ਰਾਈਮਰੀ ਵਿੰਗ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ, ਨੂਰਪੁਰ ਰੋਡ ਵਿੱਚ ਸੈਸ਼ਨ 2024-25 ਤੋਂ ਇਨੋਕਿਡਸ ਵਿੰਗ ਦੇ ਅੰਦਰ ਅਰਲੀ ਲਰਨਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨੋਕਿਡਸ ਅਰਲੀ ਲਰਨਿੰਗ ਸੈਂਟਰ ਵਿਸ਼ੇਸ਼ ਰੂਪ ਤੋਂ ਪ੍ਰੀ-ਸਕੂਲ ਆਯੂ ਵਰਗ ਦੇ ਬੱਚਿਆਂ ਲਈ ਡਿਜ਼ਾਈਨ ਤਿਆਰ ਕੀਤਾ ਗਿਆ ਹੈ, ਜੋ ਕਿ ਇੱਕ ਫਾਊਡੇਸ਼ਨਲ ਮਾਹੌਲ ਦੇ ਰੂਪ ਵਿੱਚ ਕੰਮ ਕਰਦਾ ਹੈ। ਇੱਥੇ ਨੰਨੇ ਲਰਨਰਸ ਤੁਹਾਡੀ ਮਾਤਾ-ਪਿਤਾ ਦੇ ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣਗੇ। ਇਨ੍ਹਾ ਦੀ ਉਮਰ ਸੀਮਾ ਢਾਈ ਸਾਲ ਤੋਂ ਤਿੰਨ ਸਾਲ ਤੱਕ ਹੈ। ਅਰਲੀ ਲਰਨਿੰਗ ਸੈਂਟਰ ਪੇਰੇਂਟ-ਚਾਈਲਡ ਦੀ ਸਹਿਭਾਗਤੀ ਦੇ ਸਿਧਾਂਤ ‘ਤੇ ਕਾਰਜ ਕਰਦਾ ਹੈ, ਜਿੱਥੇ ਇਕ ਵਿਸ਼ੇਸ਼, ਅਨੁਭਵੀ ਅਤੇ ਐਕਟਿਵ ਅਧਿਆਪਕ ਮਾਤਾ-ਪਿਤਾ-ਬੱਚੇ ਦੀ ਜੋੜੀ ਦੇ ਨਾਲ ਮਹੱਤਵਪੂਰਨ ਭੂਮਿਕਾ ਨਿਭਾਣਗੇ। ਇਹ ਇਨੋਵੇਟਿਵ ਸਿਧਾਂਤ ਸਿੱਖਣ ਦੀ ਵਿਧੀ ਨੂੰ ਦਿਲਚਸਪ ਅਤੇ ਆਕਰਸ਼ਕ ਬਣਾਉਂਦਾ ਹੈ, ਬੱਚਿਆਂ ਨੂੰ ਇੱਕ ਵਧੀਆ ਅਤੇ ਇੰਟਰੈਕਟਿਵ ਮਾਹੌਲ ਵਿੱਚ ਨਵੇਂ ਕੰਸੈਪਟਸ ਸਿੱਖਣ ਦਾ ਸੁਨਹਰਾ ਮੌਕਾ ਮਿਲਦਾ ਹੈ।
ਇੰਨੋਸੈਂਟ ਹਾਰਟਸ ਗਰੁੱਪ ਦੇ ਪ੍ਰਧਾਨ ਡਾ. ਅਨੂਪ ਬੌਰੀ ਨੇ ਅਰਲੀ ਲਰਨਿੰਗ ਸੈਂਟਰ ਲਈ 2 ਸਤੰਬਰ, 2024 ਨੂੰ ਆਨਲਾਈਨ ਫਾਰਮਸ ਉਪਲਬਧ ਹੋਣਗੇ। ਇੰਨੋਸੈਂਟ ਦੇ ਹਰ ਸਕੂਲ ਵਿੱਚ ਮਾਪਿਆਂ ਦੀ ਸਹੂਲਤ ਲਈ ਹੈਲਪ ਸੈਂਟਰ ਵੀ ਉਪਲਬਧ ਹਨ। ਇੰਨੋਸੈਂਟ ਹਾਰਟਸ ਫੈਮਿਲੀ ਦੇ ਮੈਂਬਰ ਬਣਨ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਓ।