Punjab

10 IPS ਸਮੇਤ 13 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਭੇਜਿਆ?

ਪੁਲਿਸ ਵਿਭਾਗ ਵਿੱਚ ਵੱਡੇ ਫੇਰਬਦਲ ਕਰਦਿਆਂ ਪੰਜਾਬ ਸਰਕਾਰ (Punjab Government) ਨੇ ਬੁੱਧਵਾਰ ਨੂੰ 10 ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਸਮੇਤ 13 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ 13 ਅਧਿਕਾਰੀਆਂ ਵਿੱਚੋਂ 10 ਭਾਰਤੀ ਪੁਲਿਸ ਸੇਵਾ  (Indian Police Service) ਦੇ ਅਤੇ ਦੋ ਪੰਜਾਬ ਪੁਲਿਸ (Punjab Police) ਸੇਵਾ ਦੇ ਹਨ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਵਨੀਤ ਸਿੰਘ ਬੈਂਸ ਦੀ ਥਾਂ ਆਈਪੀਐਸ ਅਧਿਕਾਰੀ ਰਾਜਪਾਲ ਸਿੰਘ ਨੂੰ ਕਪੂਰਥਲਾ ਦਾ ਸੀਨੀਅਰ ਪੁਲਿਸ ਕਪਤਾਨ ਬਣਾਇਆ ਗਿਆ ਹੈ। ਨਵਨੀਤ ਸਿੰਘ ਬੈਂਸ ਨੂੰ ਲੁਧਿਆਣਾ ਦਿਹਾਤੀ ਦਾ ਐਸ.ਐਸ.ਪੀ ਬਣਾ ਕੇ ਭੇਜਿਆ ਗਿਆ ਹੈ।

ਸਰਕਾਰੀ ਹੁਕਮਾਂ ਅਨੁਸਾਰ ਜੇ ਇਲਨਚੇਜੀਅਨ ਨੂੰ ਮੋਗਾ ਦੇ ਐਸਐਸਪੀ ਅਤੇ ਗੁਲਨੀਤ ਸਿੰਘ ਖੁਰਾਣਾ ਨੂੰ ਬਠਿੰਡਾ ਦੇ ਐਸਐਸਪੀ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 7ਵੀਂ ਬਟਾਲੀਅਨ ਪੀਏਪੀ, ਜਲੰਧਰ ਦੇ ਕਮਾਂਡੈਂਟ ਹਰਮੰਦਰ ਸਿੰਘ ਗਿੱਲ ਨੂੰ ਐਸਐਸਪੀ ਮੁਕਤਸਰ ਸਾਹਿਬ ਲਗਾਇਆ ਗਿਆ ਹੈ, ਜਦੋਂ ਕਿ ਐਸਓ ਡੀਜੀਪੀ ਅਸ਼ਵਨੀ ਗੋਟਿਆਲ, ਜੋ ਕਿ ਏਆਈਜੀ ਐਚਆਰਡੀ ਪੰਜਾਬ ਦਾ ਵਾਧੂ ਚਾਰਜ ਸੰਭਾਲ ਰਹੇ ਸਨ, ਨੂੰ ਹੁਣ ਐਸਐਸਪੀ ਬਟਾਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। AIG HRD ਪੰਜਾਬ ਵਜੋਂ ਤਾਇਨਾਤ ਹੈ।

ਖੰਨਾ ਦੇ ਐੱਸਐੱਸਪੀ ਦਾਇਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਬਦਲ ਕੇ ਐੱਸਐੱਸਪੀ ਗੁਰਦਾਸਪੁਰ, ਗੁਰਦਾਸਪੁਰ ਦੇ ਮੌਜੂਦਾ ਐੱਸਐੱਸਪੀ ਦੀਪਕ ਹਿਲੋਰੀ ਨੂੰ ਡੀਜੀਪੀ ਪੰਜਾਬ ਦਾ ਸਟਾਫ਼ ਅਫ਼ਸਰ ਲਾਇਆ ਗਿਆ ਹੈ, ਜਦੋਂਕਿ ਬਟਾਲਾ ਦੇ ਮੌਜੂਦਾ ਐੱਸਐੱਸਪੀ ਸਤਿੰਦਰ ਸਿੰਘ ਨੂੰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ, ਫ਼ਾਜ਼ਿਲਕਾ ਦੇ ਮੌਜੂਦਾ ਐੱਸਐੱਸਪੀ ਭੁਪਿੰਦਰ ਸਿੰਘ ਨੂੰ ਬਦਲ ਦਿੱਤਾ ਗਿਆ ਹੈ। ਨੂੰ ਬਦਲ ਕੇ ਐਸਐਸਪੀ ਮਲੇਰਕੋਟਲਾ ਨੂੰ ਭੇਜ ਦਿੱਤਾ ਹੈ। ਮਾਲੇਰਕੋਟਲਾ ਦੀ ਮੌਜੂਦਾ ਐਸਐਸਪੀ ਅਵਨੀਤ ਕੌਰ ਸਿੱਧੂ ਨੂੰ ਬਦਲ ਕੇ ਫਾਜ਼ਿਲਕਾ ਦਾ ਐਸਐਸਪੀ ਲਾਇਆ ਗਿਆ ਹੈ।

Leave a Reply

Your email address will not be published.

Back to top button