
ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ‘ਚ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਮਨਾਉਂਦੇ ਹੋਏ ‘ਮੇਰੀ ਮਿੱਟੀ, ਮੇਰਾ ਦੇਸ਼’ ਥੀਮ ਤਹਿਤ ਵੱਖ-ਵੱਖ ਜਮਾਤਾਂ ‘ਚ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ। ਇੰਨੋਕਿਡਜ਼ ਦੇ ਜਮਾਤ ਸਕਾਲਰਜ਼ ਦੇ ਵਿਦਿਆਰਥੀਆਂ ਲਈ ‘ਵਿਭਿੰਨਤਾ ‘ਚ ਏਕਤਾ’ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਵੱਖ-ਵੱਖ ਰਾਜਾਂ ਜਿਵੇਂ ਕਿ ਬੰਗਾਲੀ, ਮਹਾਰਾਸ਼ਟਰੀ, ਪੰਜਾਬੀ, ਤਮਿਲੀਅਨ ਆਦਿ ਦੇ ਪਹਿਰਾਵੇ ‘ਚ ਆਏ ਨਿੱਕੇ-ਨਿੱਕੇ ਬੱਚਿਆਂ ਨੇ ਅਨੇਕਤਾ ‘ਚ ਏਕਤਾ ਦਾ ਸੰਦੇਸ਼ ਦਿੱਤਾ ਤੇ ਸਬੰਧਤ ਰਾਜਾਂ ਦੇ ਸੱਭਿਆਚਾਰ, ਪਰੰਪਰਾ ਬਾਰੇ ਦੱਸਿਆ। ਐਕਸਪਲੋਰਰਜ਼ ਜਮਾਤ ਦੇ ਵਿਦਿਆਰਥੀਆਂ ਲਈ ‘ਫਨ ਵਿਦ ਕੇ੍ਆਨਜ਼’ ਕਲਰਿੰਗ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਕਲਪਨਾ ਮੁਤਾਬਕ ਪ੍ਰਦਰਸ਼ਨ ਕੀਤਾ। ਡਿਪਟੀ ਡਾਇਰੈਕਟਰ (ਕਲਚਰਲ ਅਫੇਅਰਜ਼) ਸ਼ਰਮੀਲਾ ਨਾਕਰਾ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਕਰਵਾਉਣ ਦਾ ਮਕਸਦ ਬੱਚਿਆਂ ‘ਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।