
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਈਕੋ ਦੀਵਾਲੀ’ ਮਨਾਉਣ ਦਾ ਦਿੱਤਾ ਸੰਦੇਸ਼
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਵਿੱਚ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਬੱਚਿਆਂ ਨੇ ਵਿਭਿੰਨ ਗਤੀਵਿਧੀਆਂ ਜਿਵੇਂ:– ਕੈਂਡਲ ਡੈਕੋਰੇਸ਼ਨ,ਕਾਰਡ ਮੇਕਿੰਗ, ਤੋਰਨ ਮੇਕਿੰਗ, ਸਵੀਟ ਡਿਸ਼ ਮੇਕਿੰਗ, ਸਲੋਗਨ ਰਾਈਟਿੰਗ ਆਦਿ ਅਨੇਕ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਜਮਾਤ ਪਹਿਲੀ ਅਤੇ ਦੂਜੀ ਦੇ ਬੱਚਿਆਂ ਤੋਂ ਦੀਵਾ/ਕੈਂਡਲ ਡੈਕੋਰੇਸ਼ਨ, ਜਮਾਤ ਤੀਸਰੀ ਦੇ ਵਿਦਿਆਰਥੀਆਂ ਤੋਂ ਕਾਰਡ ਮੇਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ।ਜਮਾਤ ਚੌਥੀ ਦੇ ਵਿਦਿਆਰਥੀਆਂ ਨੇ ਸੇਫ ਐਂਡ ਗਰੀਨ ਦੀਵਾਲੀ ਉਤੇ ਭਾਸ਼ਣ ਦਿੱਤਾ। ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਤੋਰਨ ਮੇਕਿੰਗ ,ਜਮਾਤ ਛੇਵੀਂ ਦੇ ਵਿਦਿਆਰਥੀਆਂ ਨੇ ਸਵੀਟ ਡਿਸ਼ ਮੇਕਿੰਗ ,ਜਮਾਤ ਸੱਤਵੀਂ ਦੇ ਵਿਦਿਆਰਥੀਆਂ ਨੇ ਕੈਂਡਲ ਕੈਂਡਲ ਡੈਕੋਰੇਸ਼ਨ ਅਤੇ ਜਮਾਤ ਅੱਠਵੀ ਦੇ ਵਿਦਿਆਰਥੀਆਂ ਨੇ ਸਲੋਗਨ ਰਾਈਟਿੰਗ ਐਕਟੀਵਿਟੀ ਵਿੱਚ ਭਾਗ ਲਿਆ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਬੇਹੱਦ ਖੂਬਸੂਰਤ ਢੰਗ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਮੌਕੇ ਉੱਤੇ ਅੰਤਰ-ਸਦਨੀ ਰੰਗੋਲੀ ਪ੍ਰਤੀਯੋਗੀਤਾ ਵੀ ਕਰਵਾਈ ਗਈ। ਜਮਾਤ ਸੱਤਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਤੋਂ ਕਲਾਸ ਬੋਰਡ ਡੈਕੋਰੇਸ਼ਨ ਐਕਟੀਵਿਟੀ ਕਰਵਾਈ ਗਈ। ਇੱਕ ਖਾਸ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਦੀਵਾਲੀ ਮਨਾਉਣ ਦੇ ਕਾਰਨ, ਉਸ ਦੇ ਮਹੱਤਵ ਉੱਤੇ ਪ੍ਰਕਾਸ਼ ਪਾਇਆ ਗਿਆ। ਇਸ ਮੌਕੇ ਬੱਚਿਆਂ ਦੁਆਰਾ ਕਵਿਤਾ ਉਚਾਰਨ ਅਤੇ ‘ਘਰ ਮੋਰੇ ਪਰਦੇਸੀਆ, ਆਓ ਪਧਾਰੋ ਪੀਯਾ’ਉੱਤੇ ਮਨਮੋਹਕ ਨ੍ਰਿਤ ਪੇਸ਼ ਕੀਤਾ ਗਿਆ।
ਸਾਰੀਆਂ ਜਮਾਤਾਂ ਦੀਆਂ ਅਧਿਆਪਕਾਂਵਾਂ ਨੇ ਬੱਚਿਆਂ ਨੂੰ ਦੀਵਾਲੀ ਦੇ ਮਹੱਤਵ ਅਤੇ ਪ੍ਰਕਾਸ਼ ਪਾਉਂਦੇ ਹੋਏ ਇਸਦੇ ਅਧਿਆਤਮਿਕ, ਸਮਾਜਿਕ ਮਹੱਤਵ ਤੋਂ ਜਾਣੂੰ ਕਰਵਾਇਆ।ਉਨ੍ਹਾਂ ਨੇ ਦੱਸਿਆ ਕਿ ਦੀਵਾਲੀ ਸਵੱਛਤਾ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ।ਕਾਰਤਿਕ ਮਾਸ ਦੀ ਅਮਾਵੱਸਿਆ ਨੂੰ ਮਨਾਇਆ ਜਾਣ ਵਾਲਾ ਇਹ ਤਿਉਹਾਰ ਅੰਧਕਾਰ ਉੱਤੇ ਪ੍ਰਕਾਸ਼ ਦੀ ਜਿੱਤ ਨੂੰ ਦਰਸਾਉਂਦਾ ਹੈ। ਉਹਨਾਂ ਨੇ ਬੱਚਿਆਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪਟਾਕਿਆਂ ਦਾ ਇਸਤੇਮਾਲ ਨਾ ਕਰਦੇ ਹੋਏ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਦੇ ਲਈ ਪ੍ਰੇਰਿਤ ਕੀਤਾ।
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਵੱਲੋਂ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਅਤੇ ਪਟਾਕਿਆਂ ਅਤੇ ਪਲਾਸਟਿਕ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ‘ਪਟਾਕੇ ਵਿਰੋਧੀ ਅਤੇ ਪਲਾਸਟਿਕ ਵਿਰੋਧੀ ਹਫ਼ਤੇ’ ਦਾ ਆਯੋਜਨ ਕੀਤਾ ਗਿਆ। ਗਰੀਨ ਅਤੇ ਸ਼ਾਂਤਮਈ ਦੀਵਾਲੀ ਮਨਾਉਣ ਦੇ ਸੰਦੇਸ਼ ਨੂੰ ਫੈਲਾਉਣ ਲਈ ਵੱਖ-ਵੱਖ ਸਮਾਜ ਭਲਾਈ ਕੇਂਦਰਾਂ ਦਾ ਦੌਰਾ ਕੀਤਾ ਗਿਆ। ਪੂਰੇ ਕਾਲਜ ਕੈਂਪਸ ਨੂੰ ਕਲਾਤਮਕ ਤੌਰ ‘ਤੇ ਪੋਸਟਰਾਂ ਅਤੇ ਰੰਗੋਲੀ ਡਿਜ਼ਾਈਨਾਂ ਨਾਲ ਸਜਾਇਆ ਗਿਆ ਸੀ ਜੋ ਸਾਡੇ ਦਿਲਾਂ ਦੀ ਰੋਸ਼ਨੀ ਅਤੇ ਸਾਡੀ ਧਰਤੀ ਨੂੰ ਪਿਆਰ ਕਰਨ ਦਾ ਪ੍ਰਤੀਕ ਸੀ। ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਤੋਂ ਇਲਾਵਾ, ਰੰਗੋਲੀ ਦੇ ਪੈਟਰਨਾਂ ਵਿੱਚ “ਆਪਣੀ ਹਉਮੈ ਨੂੰ ਸਾੜੋ, ਪਟਾਕੇ ਨਹੀਂ” ਵਰਗੇ ਮਾਟੋਜ਼ ਨੂੰ ਖੂਬਸੂਰਤੀ ਨਾਲ ਜੋੜਿਆ ਗਿਆ ਸੀ। ਵਿਦਿਆਰਥੀ-ਅਧਿਆਪਕਾਂ ਅਤੇ ਅਧਿਆਪਕ-ਸਿੱਖਿਅਕਾਂ ਨੇ ਪ੍ਰਣ ਕੀਤਾ ਕਿ ਉਹ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਕਦੇ ਨਹੀਂ ਕਰਨਗੇ ਜੋ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਹਨ, ਸਗੋਂ ਉਹਨਾਂ ਨੇ ਰਚਨਾਤਮਕ ਤੌਰ ‘ਤੇ ਫਾਲਤੂ ਕਾਗਜ਼ ਸਮੱਗਰੀ ਨਾਲ ਆਕਰਸ਼ਕ ਦੀਵਾਲੀ ਤੋਹਫ਼ੇ ਪੈਕੇਜ ਤਿਆਰ ਕੀਤੇ ਹਨ।