JalandharEducation

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ੂਟਿੰਗ, ਸਕੇਟਿੰਗ ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ੂਟਿੰਗ, ਸਕੇਟਿੰਗ ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਦੇ ਵਿਦਿਆਰਥੀਆਂ ਨੇ ਸ਼ੂਟਿੰਗ, ਸਕੇਟਿੰਗ ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਓਪਨ ਸ਼ੂਟਿੰਗ ਚੈਂਪੀਅਨਸ਼ਿਪ ਮਾਡਲ ਟਾਊਨ ਜਲੰਧਰ ਦੇ ਕਰਨਲਜ਼ ਸ਼ਾਰਪ ਸ਼ੂਟਰਜ਼ ਵਿਖੇ ਕਰਵਾਈ ਗਈ, ਜਿੱਥੇ ਨੌਵੀਂ ਜਮਾਤ ਦੀ ਅਕਾਂਸ਼ਾ (ਜੀਐੱਮਟੀ) ਨੇ ਗੋਲ਼ਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਉਹ ਪਹਿਲਾਂ ਹੀ ਪੀਏਪੀ ਜਲੰਧਰ ਵਿਖੇ ਸ਼ੂਟਿੰਗ ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ 1 ਗੋਲਡ ਅਤੇ 3 ਸਿਲਵਰ ਮੈਡਲ ਜਿੱਤ ਚੁੱਕੀ ਹੈ। ਗ੍ਰੇਡ ਗਿਆਰ੍ਹਵੀਂ ਦੇ ਪ੍ਰਣਵ ਸੰਦਲ (GMT) ਨੇ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਹਰਗੁਣ ਹੁੰਦਲ (GMT) ਨੇ ਮੋਹਾਲੀ ਵਿਖੇ ਹੋਈ ਅੰਤਰ ਜ਼ਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਜਦਕਿ ਅਦਵਿਕ ਰਸਤੋਗੀ (ਜੀਐੱਮਟੀ) ਅੰਡਰ 7 (ਓਪਨ) ਜਲੰਧਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣਿਆ। ਦੂਜੇ ਪਾਸੇ ਸ਼ਤਰੰਜ ਯੁੱਧ ਫੈਸਟੀਵਲ, 2023 (ਓਪਨ) ਵਿੱਚ ਸਾਡੇ 3 ਵਿਦਿਆਰਥੀਆਂ ਅਮੇ ਸ਼ੁਕਲਾ (ਲੋਹਾਰਾਂ), ਸ਼੍ਰੇਆਂਸ਼ ਜੈਨ (ਸੀਜੇਆਰ) ਅਤੇ ਤਨਵੀਰ ਕੌਰ (ਨੂਰਪੁਰ) ਨੇ ਸੋਨ ਤਗਮਾ ਜਿੱਤਿਆ।
ਅੰਮ੍ਰਿਤਸਰ ਵਿਖੇ ਹੋਈ ਫੁਨਾਕੋਸ਼ੀ ਕੱਪ ਓਪਨ ਆਲ ਇੰਡੀਆ ਸ਼ੋਟੋਕਨ ਕਰਾਟੇ ਚੈਂਪੀਅਨਸ਼ਿਪ ਵਿੱਚ ਲੋਹਾਰਾਂ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਅੰਡਰ-18 ਵਿੱਚ ਸੋਨ, ਅਭਿਜੀਤ ਸਿੰਘ ਨੇ ਅੰਡਰ-12, ਹਿਤਿਨ ਗਿੱਲ ਅੰਡਰ-12 ਅਤੇ ਪ੍ਰਥਮ ਭਗਤ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਮੌਕੇ ਮੈਨੇਜਮੈਂਟ ਦੇ ਮੈਂਬਰਾਂ ਅਤੇ ਗ੍ਰੀਨ ਮਾਡਲ ਟਾਊਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ, ਲੋਹਾਰਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸ਼ਾਲੂ ਸਹਿਗਲ, ਸ੍ਰੀਮਤੀ ਸੋਨਾਲੀ (ਸੀਜੇਆਰ) ਅਤੇ ਸ੍ਰੀਮਤੀ ਮੀਨਾਕਸ਼ੀ (ਨੂਰਪੁਰ) ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਟੀਚਿਆਂ ਵੱਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published.

Back to top button