Jalandhar

ਜਲੰਧਰ ‘ਚ ਹਥਿਆਰ ਤਸਕਰਾਂ ਤੇ ਪੁਲਿਸ ਵਿਚਕਾਰ ਫਾਇਰਿੰਗ , ਇੱਕ ਤਸਕਰ ਨੂੰ ਲਗੀ ਗੋਲੀ, ਦੂਜਾ ਫਰਾਰ

ਜਲੰਧਰ/ ਚਾਹਲ

ਜਲੰਧਰ ਦੇ ਫਿਲੌਰ ‘ਚ ਹਥਿਆਰਾਂ ਦੇ ਤਸਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਇੱਕ ਤਸਕਰ ਨੂੰ ਗੋਲੀ ਲੱਗ ਗਈ। ਹਾਲਾਂਕਿ ਉਸ ਦਾ ਸਾਥੀ ਉਸ ਨੂੰ ਭਜਾ ਕੇ ਲੈ ਗਿਆ। ਪੁਲਿਸ ਨੇ ਤਸਕਰਾਂ ਨੂੰ ਆਪਣੇ ਘਰ ਪਨਾਹ ਦੇਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੱਡ ਮੁਹੱਲੇ ‘ਚ ਕੁਝ ਲੜਕਿਆਂ ਨੇ ਲਗਾਤਾਰ 6 ਤੋਂ 7 ਰਾਊਂਡ ਫਾਇਰ ਕੀਤੇ ਸਨ। ਇਸ ਮਾਮਲੇ ਵਿੱਚ ਰਾਜੂ ਪੁੱਤਰ ਬਿੱਟੂ ਨੂੰ ਇੱਕ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜੂ ਨੇ ਪੁੱਛ-ਗਿੱਛ ‘ਚ ਦੱਸਿਆ ਸੀ ਕਿ ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ ਅਤੇ ਉਸ ਦੇ 2 ਸਾਥੀ ਸੰਜੂ ਅਤੇ ਆਕਾਸ਼ਦੀਪ ਖੱਡ ਦੇ ਗੁਆਂਢ ‘ਚ ਰਾਹੁਲ ਦੇ ਘਰ ਲੁਕੇ ਹੋਏ ਹਨ।

ਸੂਚਨਾ ‘ਤੇ ਪੁਲਸ ਟੀਮ ਸੰਜੂ ਅਤੇ ਅਕਾਸ਼ਦੀਪ ਨੂੰ ਫੜਨ ਲਈ ਖੱਡ ਗੁਆਂਢ ‘ਚ ਰਾਹੁਲ ਦੇ ਘਰ ਪਹੁੰਚੀ ਤਾਂ ਤਸਕਰਾਂ ਨੇ ਪੁਲਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਤਸਕਰਾਂ ਨੇ 6 ਤੋਂ 7 ਰਾਊਂਡ ਫਾਇਰ ਕੀਤੇ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਤਸਕਰ ਮਾਰਿਆ ਗਿਆ। ਮੌਕਾ ਮਿਲਦੇ ਹੀ ਦੂਜਾ ਸਾਥੀ ਉਸ ਦੇ ਨਾਲ ਫਰਾਰ ਹੋ ਗਿਆ।

Back to top button